ਰਾਸ਼ਟਰਪਤੀ ਪੁਤਿਨ ਦੇ ਜਾਨਲੇਵਾ ਹਮਲੇ ਦੀ ਕੋਸ਼ਿਸ਼

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਤਰਾ ਅਨੁਸਾਰ, ਯੂਕਰੇਨ ਨੇ ਪੁਤਿਨ ਨੂੰ ਮਾਰਨ ਲਈ ਦੋ ਡਰੋਨ ਭੇਜੇ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਡੇਗ ਦਿੱਤਾ ਹੈ। ਰੂਸ ਨੇ ਕਿਹਾ ਹੈ ਕਿ ਉਸ ਕੋਲ ਜਵਾਬੀ ਕਾਰਵਾਈ ਦਾ ਅਧਿਕਾਰ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਮਾਸਕੋ ਇਸ ਕਥਿਤ ਘਟਨਾ ਨੂੰ ਯੂਕਰੇਨ ਦੇ ਖਿਲਾਫ ਪਿਛਲੇ 14 ਮਹੀਨਿਆਂ ਤੋਂ ਜਾਰੀ ਜੰਗ ‘ਚ ਇਸਤੇਮਾਲ ਕਰ ਸਕਦਾ ਹੈ। ਰੂਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਹਮਲੇ ਵਿੱਚ ਜ਼ਖਮੀ ਨਹੀਂ ਹੋਏ ਹਨ। ਕ੍ਰੇਮਲਿਨ ਦੀ ਇਮਾਰਤ ਨੂੰ ਕੋਈ ਭੌਤਿਕ ਨੁਕਸਾਨ ਨਹੀਂ ਹੋਇਆ। ਰੂਸ ਨੇ ਇਸ ਕਥਿਤ ਹਮਲੇ ਨੂੰ ਇੱਕ ਸੋਚੀ-ਸਮਝੀ ਅੱਤਵਾਦੀ ਕਾਰਵਾਈ ਅਤੇ ਰੂਸੀ ਸੰਘ ਦੇ ਰਾਸ਼ਟਰਪਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਮੰਨਿਆ ਹੈ

Tags :