ਭਾਰਤੀ ਟੀਮ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਕੋਲੋ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਬਾਲੀਵੁੱਡ ਸਿਤਾਰੇ ਵੀ ਸਟੇਡੀਅਮ ਵਿੱਚ ਪਹੁੰਚੇ ਸਨ। ਹੁਣ ਇਸਨੂੰ ਮੁੱਦਾ ਬਣਾ ਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੰਜ ਕੱਸਿਆ ਹੈ ਤੇ ਉਹਨਾਂ ਦੀ ਤੁਲਨਾ ਪਨੌਤੀ ਨਾਲ ਕੀਤੀ ਹੈ।
ਜਿਸਤੋ ਬਾਅਦ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ‘ਤੇ ਹਮਲਾ ਬੋਲਦਿਆ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਹੈ।
ਇਸ ਸਬੰਧੀ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਪੀਐਮ ਮੋਦੀ ਲਈ ਜਿਸ ਤਰ੍ਹਾਂ ਦੇ ਸ਼ਬਦ ਵਰਤ ਰਹੇ ਹਨ, ਉਹ ਅਸ਼ਲੀਲ ਹੈ। ਰਾਹੁਲ ਗਾਂਧੀ ਨੂੰ ਮੋਦੀ ਜੀ ਤੋਂ ਮਾਫੀ ਮੰਗਣੀ ਪਵੇਗੀ ਅਤੇ ਨਹੀਂ ਤਾਂ ਅਸੀਂ ਇਸਨੂੰ ਦੇਸ਼ ਵਿੱਚ ਇੱਕ ਵੱਡਾ ਮੁੱਦਾ ਬਣਾ ਦੇਵਾਂਗੇ। ਰਾਹੁਲ ਗਾਂਧੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਜਾਲੋਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਚੰਗਾ ਭਲਾ ਸਾਡੇ ਮੁੰਡੇ ਉੱਥੇ ਵਿਸ਼ਵ ਕੱਪ ਜਿੱਤ ਜਾਂਦੇ, ਪਰ ਉੱਥੇ ਪਨੌਤੀ ਨੇ ਹਰਵਾ ਦਿੱਤੀ, ਪਰ ਟੀਵੀ ਵਾਲੇ ਇਹ ਨਹੀਂ ਕਹਿਣਗੇ। ਜਨਤਾ ਇਹ ਜਾਣਦੀ ਹੈ।”
