ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਬਦਲਾਅ ਆਇਆ ਹੈ। ਕੇਂਦਰ ਸਰਕਾਰ ਦੀ ਪਹਿਲਕਦਮੀ ਅਤੇ ਅਪੀਲ ਤੋਂ ਬਾਅਦ, ਪੰਜਾਬ ਦੇ ਗਵਰਨਰ, ਸ਼੍ਰੀ ਗੁਲਾਬ ਚੰਦ ਕਟਾਰੀਆ, ਨੇ ਪੰਜਾਬ ਰਾਜ ਭਵਨ ਦਾ ਨਾਮ ਬਦਲਣ ਦਾ ਵੱਡਾ ਫੈਸਲਾ ਲਿਆ ਹੈ
ਰਾਜ ਭਵਨ ਨੂੰ ਹੁਣ ‘ਲੋਕ ਭਵਨ, ਪੰਜਾਬ’ ਦੇ ਨਾਮ ਨਾਲ ਜਾਣਿਆ ਜਾਵੇਗਾ, ਜੋ ਕਿ ਲੋਕਤੰਤਰ ਵਿੱਚ ‘ਲੋਕਾਂ ਦੀ ਸਰਕਾਰ’ ਦੇ ਵਿਚਾਰ ਨੂੰ ਹੋਰ ਮਜ਼ਬੂਤ ਕਰਦਾ ਹੈ
ਸਰਕਾਰੀ ਹੁਕਮ ਹੋਇਆ ਜਾਰੀ :
ਗਵਰਨਰ ਵੱਲੋਂ ਇਸ ਫੈਸਲੇ ਸੰਬੰਧੀ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਹ ਫੈਸਲਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਹੋਏ ਇੱਕ ਮੈਮੋਰੰਡਮ (Memo No. 7/10/2025 (Part)-M & G, dated 25th November, 2025) ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ

ਗਵਰਨਰ ਕਟਾਰੀਆ ਨੇ ਪੱਤਰ ਵਿੱਚ ਕਿਹਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ‘ਰਾਜ ਭਵਨ, ਪੰਜਾਬ’ ਦਾ ਨਾਮ ਬਦਲ ਕੇ ‘ਲੋਕ ਭਵਨ, ਪੰਜਾਬ’ ਰੱਖਣ ਦੀ ਖੁਸ਼ੀ ਮਹਿਸੂਸ ਕਰਦੇ ਹਨ
ਗਵਰਨਰ ਵੱਲੋਂ ਜਾਰੀ ਬਿਆਨ ਦਾ ਮੁੱਖ ਅੰਸ਼ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਹੋਏ ਪੱਤਰ ‘ਤੇ ਵਿਚਾਰ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਤੁਰੰਤ ਪ੍ਰਭਾਵ ਨਾਲ ‘ਰਾਜ ਭਵਨ, ਪੰਜਾਬ’ ਦਾ ਨਾਮ ਬਦਲ ਕੇ ‘ਲੋਕ ਭਵਨ, ਪੰਜਾਬ’ ਰੱਖਣ ਦੀ ਖੁਸ਼ੀ ਮਹਿਸੂਸ ਕਰਦੇ ਹਨ
ਨਾਮ ਬਦਲਣ ਦੇ ਮਾਇਨੇ : ‘ਰਾਜ ਭਵਨ’ ਤੋਂ ‘ਲੋਕ ਭਵਨ’ ਨਾਮਕਰਨ ਵਿੱਚ ਤਬਦੀਲੀ ਨੂੰ ਇੱਕ ਪ੍ਰਤੀਕਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ‘ਰਾਜ ਭਵਨ’ ਜਿੱਥੇ ਸ਼ਾਹੀ ਅਤੇ ਸਰਕਾਰੀ ਸੱਤਾ ਦਾ ਪ੍ਰਤੀਕ ਸੀ, ਉੱਥੇ ‘ਲੋਕ ਭਵਨ’ ਲੋਕਤੰਤਰ ਵਿੱਚ ਲੋਕਾਂ ਦੀ ਸਰਵਉੱਚਤਾ ਅਤੇ ਸ਼ਾਸਨ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ | ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਆਮ ਲੋਕਾਂ ਅਤੇ ਸਰਕਾਰ ਦਰਮਿਆਨ ਦੂਰੀ ਘਟਾਉਣ ਦੀ ਕੇਂਦਰ ਦੀ ਵੱਡੀ ਮੁਹਿੰਮ ਦਾ ਹਿੱਸਾ ਹੋ ਸਕਦਾ ਹੈ

