ਚੰਡੀਗੜ੍ਹ : ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ SC ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਤੁਹਾਨੂੰ ਦੱਸਦੀਏ ਇਹ ਕਾਰਵਾਈ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਦੇ ਮਾਮਲੇ ਨਾਲ ਜੁੜੀ ਹੈ।
ਕਮਿਸ਼ਨ ਨੇ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਬੁਲਾ ਕੇ ਪੁੱਛਿਆ ਕਿ ਹੁਣ ਤੱਕ ਵੜਿੰਗ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ ਤੇ ਡੀਐਸਪੀ ਨੇ ਦੱਸਿਆ ਕਿ ਮਾਮਲੇ ਨਾਲ ਜੁੜੀ ਵੀਡੀਓ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ, ਜਿਸ ਵਿੱਚ ਲਗਭਗ 1 ਹਫ਼ਤਾ ਤੋਂ 10 ਦਿਨ ਲੱਗ ਸਕਦੇ ਹਨ
ਉਧਰ ਬੂਟਾ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਦਾ ਐਸਸੀ ਸਰਟੀਫਿਕੇਟ ਪੇਸ਼ ਕੀਤਾ, ਜਿਸ ਤੋਂ ਬਾਅਦ ਚੇਅਰਮੈਨ ਗੜ੍ਹੀ ਨੇ ਪੁਲਿਸ ਨੂੰ ਕਿਹਾ ਕਿ ਅਗਲੇ ਅੱਠ ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਗੜ੍ਹੀ ਨੇ ਕਿਹਾ, “ਵੜਿੰਗ ਕੋਈ ਰੌਬਿਨ ਹੁੱਡ ਨਹੀਂ ਜਿਸਨੂੰ ਤੁਸੀਂ ਲੱਭ ਨਾ ਸਕੋ। ਉਹ ਤਰਨਤਾਰਨ ਅਤੇ ਨਵਾਂਸ਼ਹਿਰ ਖੇਤਰਾਂ ਵਿੱਚ ਆਉਂਦਾ–ਜਾਂਦਾ ਹੈ, ਫਿਰ ਪੁਲਿਸ ਉਸਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ

#RajaWarringNews #PunjabLatestNews #BreakingNews #LatestNews #BigNews #PunjabNews
