ਘੁੰਮਣ ਜਾ ਰਹੇ ਹੌਲਦਾਰ ਸਮੇਤ 4 ਦੋਸਤਾਂ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ ਸਦਰ ਥਾਣਾ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇਸ ਸੜਕ ਹਾਦਸੇ ਵਿੱਚ ਜੋਧਪੁਰ ਪੁਲਿਸ ਦੇ ਹੌਲਦਾਰ ਸਮੇਤ ਚਾਰ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਕਾਰ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ ਕਾਰਨ ਇਹ ਹਾਦਸਾ ਵਾਪਰਿਆ ਅਤੇ ਇਹ ਚਾਰੋਂ ਦੋਸਤ ਘੁੰਮਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ। ਫਤਿਹਪੁਰ ਸਦਰ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਧਨਖੜ ਨੇ ਦੱਸਿਆ ਕਿ ਇਹ ਹਾਦਸਾ ਫਤਿਹਪੁਰ-ਸਾਲਾਸਰ ਹਾਈਵੇਅ ਉਤੇ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਇੱਥੇ ਇੱਕ ਬੇਕਾਬੂ ਕਾਰ ਟਰਾਲੇ ਵਿੱਚ ਜਾ ਵੱਜੀ। ਕਾਰ ਵਿਚ ਸਵਾਰ ਸਾਰੇ ਨੌਜਵਾਨ ਜੋਧਪੁਰ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਜੋਧਪੁਰ ਪੁਲਿਸ ਦਾ ਇੱਕ ਕਾਂਸਟੇਬਲ ਵੀ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਤੌਰ ਉਤੇ ਹਾਦਸੇ ਦਾ ਕਾਰਨ ਤੇਜ਼ ਰਫਤਾਰ ਮੰਨਿਆ ਜਾ ਰਿਹਾ ਹੈ।

Tags :