ਪ੍ਰਤਾਪਗੜ੍ਹ- ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਾਰਿਆਵਾਦ ਥਾਣਾ ਖੇਤਰ ਵਿੱਚ ਮਣੀਪੁਰ ਵਰਗੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਔਰਤ ਨੂੰ ਨੰਗਾ ਕਰਕੇ ਪਿੰਡ ਦੇ ਆਲੇ-ਦੁਆਲੇ ਘੁੰਮਾਇਆ ਗਿਆ। ਜਿਸਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪੀੜਤਾ ਨੇ ਇਸ ਸਬੰਧੀ ਆਪਣੇ ਪਤੀ ਸਮੇਤ 10 ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਵਿੱਚੋਂ ਅੱਠ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਮੁਤਾਬਕ ਇਹ ਭਿਆਨਕ ਘਟਨਾ 31 ਅਗਸਤ ਨੂੰ ਪ੍ਰਤਾਪਗੜ੍ਹ ਜ਼ਿਲਾ ਹੈੱਡਕੁਆਰਟਰ ਤੋਂ 75 ਕਿਲੋਮੀਟਰ ਦੂਰ ਪਹਾੜਾ ਗ੍ਰਾਮ ਪੰਚਾਇਤ ‘ਚ ਵਾਪਰੀ ਦੱਸੀ ਜਾਂਦੀ ਹੈ। ਦੱਸ ਦਈਏ ਕਿ ਇਹ ਔਰਤ ਆਪਣੇ ਪਤੀ ਨੂੰ ਛੱਡ ਕੇ ਪਿੰਡ ਦੇ ਹੀ ਕਿਸੇ ਹੋਰ ਵਿਅਕਤੀ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਜਿਸਦੇ ਕਾਰਣ ਔਰਤ ਦੇ ਪਤੀ ਨੇ ਪਹਿਲਾਂ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਾਅਦ ਵਿਚ ਉਸਨੂੰ ਨੰਗਾ ਕਰਕੇ ਪਿੰਡ ਦੇ ਆਲੇ-ਦੁਆਲੇ ਘੁੰਮਾਇਆ ਗਿਆ ਅਤੇ ਕਰੀਬ ਇਕ ਕਿਲੋਮੀਟਰ ਦੂਰ ਪਿੰਡ ਦੇ ਬਾਹਰ ਨਦੀ ਵਿਚ ਦੌੜਾ ਦਿੱਤਾ ਗਿਆ। ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
