ਬਸੰਤ ਪੰਚਮੀ ਤੋਂ 1 ਦਿਨ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ, ਬਰਾਮਦ ਕੀਤੇ 150 ਚਾਈਨਾ ਗੱਟੂ

ਰੋਪੜ : ਚਾਈਨਾ ਡੋਰ ਵਿਰੁੱਧ ਮੁਹਿੰਮ ਦੇ ਚਲਦਿਆਂ ਰੋਪੜ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਹੋਇਆਂ 150 ਦੇ ਕਰੀਬ ਚਾਈਨਾ ਡੋਰ ਦੇ ਗੱਟੇ ਪਕੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਅਨੁਸਾਰ ਸੂਚਨਾ ਦੇ ਆਧਾਰ ਤੇ ਅਲੱਗ-ਅਲੱਗ ਜਗ੍ਹਾ ਤੋਂ ਚਾਰ ਵਿਅਕਤੀਆਂ ਨੂੰ ਆਈਡੈਂਟੀਫਾਈ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਸੀ। ਜਦ ਇੱਕ ਵਿਅਕਤੀ ਕੋਲੋਂ ਸਖਤੀ ਨਾਲ ਕੁਝ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੁਆਰਾ ਗੁਦਾਮ ਵਿੱਚ ਛਪਾ ਕੇ ਰੱਖੇ ਗਏ ਚਾਈਨਾ ਡੋਰ ਦੇ ਲਗਭਗ 150 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਪਕੜੇ ਗਏ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧ ਵਿੱਚ ਜਿਆਦਾ ਜਾਣਕਾਰੀ ਦਿੰਦੇ ਹੋਏ ਐਸਐਚਓ ਪਵਨ ਕੁਮਾਰ ਨੇ ਕਿਹਾ ਕਿ ਚਾਈਨਾ ਡੋਰ ਖਿਲਾਫ ਵਿੱਢੀ ਗਈ ਮੁਹਿੰਮ ਦੇ ਚਲਦਿਆਂ ਰੋਪੜ ਪੁਲਿਸ ਨੇ ਇਸ ਖਿਲਾਫ ਮੁਹਿੰਮ ਚਲਾਈ ਹੋਈ ਸੀ ਜਿਸ ਨੂੰ ਲੈ ਕੇ ਅਲੱਗ ਅਲੱਗ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਏ ਜਾ ਰਹੇ ਸਨ , ਉਥੇ ਹੀ ਡ੍ਰੋਨ ਦੇ ਨਾਲ ਵੀ ਤਿੱਖੀ ਨਜ਼ਰ ਬਣਾਈ ਗਈ ਸੀ। ਜਿਸ ਦੇ ਚਲਦਿਆਂ ਸੂਚਨਾ ਦੇ ਆਧਾਰ ਤੇ ਅਲੱਗ-ਅਲੱਗ ਜਗ੍ਹਾ ਤੋਂ ਚਾਰ ਵਿਅਕਤੀਆਂ ਨੂੰ ਆਕਲਨ ਵਿੱਚ ਸਫਲਤਾ ਹਾਸਿਲ ਕੀਤੀ ਸੀ। ਜਦ ਇੱਕ ਵਿਅਕਤੀ ਕੋਲੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੁਆਰਾ ਗੁਦਾਮ ਵਿੱਚ ਛਪਾ ਕੇ ਰੱਖੇ ਗਏ ਚਾਈਨਾ ਡੋਰ ਦੇ ਲਗਭਗ 150 ਦੇ ਕਰੀਬ ਗੱਟੂ ਪਕੜੇ ਗਏ ਨੇ ਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ

Tags :