ਸਊਦੀ ਅਰਬ : ਸਊਦੀ ਅਰਬ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਹੈ, ਜਿਸ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਤੀ ਰਾਤ ਲਗਭਗ 1:30 ਵਜੇ ਵਾਪਰਿਆ। ਮੱਕਾ ਤੋਂ ਮਦੀਨਾ ਜਾ ਰਹੀ ਬੱਸ ਰਾਹ ਵਿਚ ਦੁਰਘਟਨਾਗ੍ਰਸਤ ਹੋ ਗਈ।
ਸਊਦੀ ਅਰਬ ਦੇ ਅਖ਼ਬਾਰ ਖਲੀਜ ਟਾਈਮਜ਼ ਦੇ ਮੁਤਾਬਕ, ਇਸ ਬੱਸ ਵਿੱਚ ਹੈਦਰਾਬਾਦ ਦੇ ਉਮਰਾ ਯਾਤਰੀ ਸਵਾਰ ਸਨ। ਹਾਦਸੇ ਵਿੱਚ 42 ਯਾਤਰੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ
ਭਾਰਤੀ ਦੂਤਾਵਾਸ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਦੂਤਾਵਾਸ ਦੇ ਅਨੁਸਾਰ, “ਮਦੀਨਾ ਦੇ ਨੇੜੇ ਹੋਏ ਦਰਦਨਾਕ ਹਾਦਸੇ ਦੇ ਮੱਦੇਨਜ਼ਰ ਸਊਦੀ ਅਰਬ ਆਏ ਸਾਰੇ ਭਾਰਤੀ ਉਮਰਾ ਯਾਤਰੀਆਂ ਲਈ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ, ਜੋ 24×7 ਖੁੱਲ੍ਹਾ ਰਹਿੰਦਾ ਹੈ। ਭਾਰਤੀ ਹਜ ਯਾਤਰੀ ਹੈਲਪਲਾਈਨ ਨੰਬਰ – 8002440003 ’ਤੇ ਸੰਪਰਕ ਕਰ ਸਕਦੇ ਹਨ


#saudiarabnews #SaudiarabAccidents #BusAccident
