ਅਮਰੀਕਾ ਵਿੱਚ ਸਿੱਖ ਰਾਗੀ ਦਾ ਗੋਲੀਆ ਮਾਰ ਕੇ ਕੀਤਾ ਕਤਲ

ਸਿੱਖ ਰਾਗੀ ਰਾਜ ਸਿੰਘ ਦਾ ਅਮਰੀਕਾ ਦੇ ਅਲਬਾਮਾ ਰਾਜ ਦੇ ਸੇਲਮਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜ ਸਿੰਘ ਉਰਫ਼ ਗੋਲਡੀ, ਜੋ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਟਾਂਡਾ ਸਾਹੂਵਾਲਾ ਦਾ ਰਹਿਣ ਵਾਲਾ ਹੈ, ਇੱਕ ਰਾਗੀ (ਸੰਗੀਤਕਾਰ) ਸੀ ਜੋ ਡੇਢ ਸਾਲ ਤੋਂ ਆਪਣੇ ਸੰਗੀਤਕ ਗਰੁੱਪ ਨਾਲ ਅਮਰੀਕਾ ਵਿੱਚ ਸੀ।

ਗੋਲਡੀ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸਦੇ ਗੋਲੀ ਮਾਰ ਦਿੱਤੀ। ਗੋਲਡੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਨਫ਼ਰਤੀ ਅਪਰਾਧ ਦਾ ਮਾਮਲਾ ਹੋ ਸਕਦੀ ਹੈ, ਹਾਲਾਂਕਿ ਸਿੰਘ ਦੇ ਕਤਲ ਦੇ ਪਿੱਛੇ ਸਹੀ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Tags :