ਜ਼ਮੀਨ ਖਿਸਕਣ ਕਾਰਣ ਕਾਲਕਾ-ਸ਼ਿਮਲਾ ਹਾਈਵੇਅ ਹੋਇਆ ਬੰਦ, ਲੱਗਾ ਜਾਮ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ‘ਚ ਕਾਲਕਾ-ਸ਼ਿਮਲਾ ਹਾਈਵੇਅ ‘ਤੇ ਜ਼ਮੀਨ ਖਿਸਕਣ ਨਾਲ ਕਰੀਬ 30 ਮੀਟਰ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਠੱਪ ਹੋ ਗਿਆ। ਜਾਣਕਾਰੀ ਅਨੁਸਾਰ, ਕਾਲਕਾ-ਸ਼ਿਮਲਾ ਹਾਈਵੇਅ ਪਰਵਾਣੂ ਨੇੜੇ ਚੱਕੀ ਮੋੜ ‘ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ।  ਹਾਈਵੇਅ ਤੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਸੂਚਨਾ ਹਾਈਵੇਅ ਖੁੱਲ੍ਹਣ ‘ਤੇ ਦਿੱਤੀ ਜਾਵੇਗੀ।

ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਜ਼ਮੀਨ ਖਿਸਕਣ ਕਾਰਨ ਆਵਾਜਾਈ ਨੂੰ ਬਦਲਵੀਂ ਸੜਕ ਜੰਗਸ਼ੂ-ਕਸੌਲੀ ਵੱਲ ਮੋੜ ਦਿੱਤਾ ਗਿਆ ਹੈ, ਪਰ ਜੰਗਸ਼ੂ-ਕਸੌਲੀ ਸੜਕ ‘ਤੇ ਵੀ ਟ੍ਰੈਫਿਕ ਜਾਮ ਹੋ ਰਿਹਾ ਹੈ। ਹਾਈਵੇਅ ਬੰਦ ਹੋਣ ਕਾਰਨ ਸੇਬ ਦੀ ਫ਼ਸਲ ‘ਤੇ ਸੰਕਟ ਆ ਗਿਆ ਹੈ।