ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਚੋਟੀ ਦੇ ਸਲਾਹਕਾਰ ਨੇ 3 ਅਗਸਤ ਨੂੰ ਪ੍ਰਸਾਰਤ ਹੋਈ FOX ਨਿਊਜ਼ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਭਾਰਤ ਮਾਸਕੋ ਤੋਂ ਤੇਲ ਖਰੀਦ ਕੇ ਅਸਲ ਵਿੱਚ ਯੂਕਰੇਨ ਖਿਲਾਫ਼ ਹੋ ਰਹੀ ਜੰਗ ਨੂੰ ਲੈਕੇ ਰੂਸ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ। ਇਹ ਬਿਆਨ ਉਸ ਤੋਂ ਬਾਅਦ ਆਇਆ ਜਦੋਂ ਟਰੰਪ ਨੇ ਭਾਰਤ ਸਰਕਾਰ ‘ਤੇ ਰੂਸੀ ਤੇਲ ਖਰੀਦਣ ਤੋਂ ਰੁਕਣ ਲਈ ਦਬਾਅ ਵਧਾ ਦਿੱਤਾਤੇ 25 % ਟੈਰਿਫ ਲਗਾ ਦਿੱਤਾ l


