ਫਾਜ਼ਿਲਕਾ : ਬੱਲੂਆਣਾ ਹਲਕੇ ਦੇ ਵਿੱਚ ਹੋਈ ਭਾਰੀ ਬਰਸਾਤ ਨੇ ਆਫਤ ਲਿਆ ਦਿੱਤੀ ਹੈ । ਤੇ ਹਾਲਾਤ ਹੜ ਵਰਗੇ ਕਰ ਦਿੱਤੇ ਨੇ । ਦੋ ਪਿੰਡਾਂ ਦੇ ਵਿੱਚ ਹਾਲਾਤ ਇਹ ਨੇ ਕਿ ਲੋਕ ਹੁਣ ਆਪਣਾ ਘਰ ਬਾਰ ਛੱਡਣ ਦੇ ਲਈ ਮਜਬੂਰ ਨੇ। ਦਰਅਸਲ ਬੱਲੂਆਣਾ ਹਲਕੇ ਦੇ ਪਿੰਡ ਢੀਂਗਾਵਾਲੀ ਅਤੇ ਵਰਿਆਮਖੇੜਾ ਵਿਖੇ ਕਈ ਫਸਲਾਂ ਪਾਣੀ ਦੇ ਚਪੇਟ ਵਿੱਚ ਆ ਗਈਆਂ ਨੇ । ਫਸਲਾਂ ਦੇ ਵਿੱਚ ਬਰਸਾਤੀ ਪਾਣੀ ਇਸ ਕਦਰ ਲਬਾਲਬ ਭਰਿਆ ਹੋਇਆ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਫਸਲ ਬਰਬਾਦ ਹੋ ਗਈ ਹੈ । ਜਿਸ ਵਿੱਚ ਝੋਨਾ ਅਤੇ ਬਾਗ ਸ਼ਾਮਿਲ ਨੇ । ਉਧਰ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਨੇ । ਜਿਸ ਕਰਕੇ ਕੁਝ ਲੋਕਾਂ ਨੂੰ ਥੋੜੀ ਬਹੁਤ ਸੱਟਾਂ ਵੀ ਆਈਆਂ ਨੇ । ਤੇ ਜਿਆਦਾਤਰ ਘਰਾਂ ਦੀਆਂ ਦੀਵਾਰਾਂ ਦੇ ਵਿੱਚ ਦਰਾਰਾਂ ਪੈ ਗਈਆਂ ਨੇ । ਇਸ ਕਰਕੇ ਲੋਕ ਆਪਣਾ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ । ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੂੰ ਗਊਸ਼ਾਲਾ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ

