ਕੋਲੰਬੀਆ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਘਰਾਂ ਤੇ ਇਮਾਰਤਾਂ ਤੋਂ ਬਾਹਰ ਆ ਗਏ। ਰਾਜਧਾਨੀ ਬੋਗੋਟਾ ਸਮੇਤ ਕਈ ਇਲਾਕਿਆਂ ਵਿੱਚ ਧਰਤੀ ਕੰਬੀ ਅਤੇ ਇਸ ਦੇ ਝਟਕੇ ਗੁਆਂਢੀ ਦੇਸ਼ ਇਕਵਾਡੋਰ ਵਿੱਚ ਵੀ ਮਹਿਸੂਸ ਕੀਤੇ ਗਏ।
ਤੀਬਰਤਾ ਅਤੇ ਕੇਂਦਰ
ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈ.ਐਮ.ਐਸ.ਸੀ.) ਅਨੁਸਾਰ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਅਤੇ ਇਸ ਦਾ ਕੇਂਦਰ 115 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਉੱਥੇ ਹੀ, ਕੋਲੰਬੀਆ ਦੀ ਭੂ-ਵਿਗਿਆਨ ਸੇਵਾ ਨੇ ਇਸਦੀ ਤੀਬਰਤਾ 6.7 ਦੱਸੀ ਹੈ। ਦੋਵਾਂ ਏਜੰਸੀਆਂ ਮੁਤਾਬਕ ਭੂਚਾਲ ਦਾ ਕੇਂਦਰ ਸੈਨ ਜੋਸ ਡੇਲ ਪਾਲਮਾਰ ਵਿੱਚ ਸੀ, ਜੋ ਕਿ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।
