ਨਵਾਂਸ਼ਹਿਰ VERMA COLLECTION ਦੇ ਮਾਲਕ ਤੇ’ ਗੋਲੀਆਂ ਚਲਾਉਣ ਵਾਲੇ ਚੜੇ ਪੁਲਿਸ ਅੜਿੱਕੇ

ਨਵਾਂਸ਼ਹਿਰ : ਮਿਤੀ 27.12.2025 ਨੂੰ ਵਰਮਾ ਕੁਲੈਕਸ਼ਨ ਰੈਡੀਮੇਡ ਕੱਪੜੇ ਵਾਲੇ ਦੀ ਦੁਕਾਨ ਨਵਾਂਸਹਿਰ ਤੇ 02 ਬੁਲਟ ਸਵਾਰ ਨੋਜਵਾਨਾ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ ਕੀਤੀ ਸੀ, ਪ੍ਰੰਤੂ ਉਹ ਇਸ ਵਿੱਚ ਕਾਮਯਾਬ ਨਹੀ ਹੋਏ ਸਨ, ਜਿਸ ਤੇ ਵਰਮਾ ਕੁਲੈਕਸ਼ਨ ਦੇ ਮਾਲਕ ਰਵੀ ਕੁਮਾਰ ਪੁੱਤਰ ਜੀਵਨ ਲਾਲ ਵਾਸੀ ਸ਼ਿਵ ਕਲੋਨੀ ਨਵਾਂਸ਼ਹਿਰ ਦੇ ਬਿਆਨ ਦੇ ਆਧਾਰ ਤੇ ਮੁੱਕਦਮਾ ਨੰਬਰ 278 ਮਿਤੀ 27.12.2025 ਅ/ਧ 308(4)BNS,25/27-54-1959 ਆਰਮਸ ਐਕਟ ਥਾਣਾ ਸਿਟੀ ਨਵਾਂਸਹਿਰ ਬਰ-ਖਿਲਾਫ ਜਸਕਰਨ ਸਿੰਘ ਉਰਫ ਕੱਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜਾਰਾ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਹਾਲ ਵਿਦੇਸ਼ ਅਮਰੀਕਾ ਅਤੇ 02 ਅਣਪਛਾਤੇ ਬੁਲਟ ਮੋਟਰ ਸਾਈਕਲ ਸਵਾਰ ਨੋਜਵਾਨਾ ਦੇ ਖਿਲਾਫ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਦੌਰਾਨੇ ਤਫਤੀਸ਼ ਮੁੱਕਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਮੁੱਕਦਮਾ ਉਕਤ ਦੇ ਦੋਸ਼ੀਆ ਬਾਰੇ ਸੁਰਾਗ ਲਗਾਉਣ ਲਈ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ, ਜਿਸ ਦੇ ਸਾਰਥਕ ਨਤੀਜੇ ਵਜੋਂ ਉਕਤ ਮੁੱਕਦਮਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਦੀ ਸ਼ਨਾਖਤ ਸੁਖਜਿੰਦਰ ਸਿੰਘ ਉਰਫ ਬੋਬੀ ਪੁੱਤਰ ਸੰਤੋਖ ਸਿੰਘ ਵਾਸੀ ਰਾਮਪੁਰ ਲੱਲੀਆ ਥਾਣਾ ਲਾਬੜਾ ਜਿਲਾ ਜਲੰਧਰ ਅਤੇ ਰਣਵੀਰ ਸਿੰਘ ਉਰਫ ਰੈਂਬੋ ਪੁੱਤਰ ਅਵਤਾਰ ਸਿੰਘ ਵਾਸੀ ਵਿਸ਼ੇਸਰਪੁਰ ਥਾਣਾ ਲਾਬੜਾ ਜਿਲਾ ਜਲੰਧਰ ਵਜੋ ਹੋਈ।ਦੌਰਾਨੇ ਤਫਤੀਸ਼ ਜਦੋਂ ਇੰਸ: ਅਵਤਾਰ ਸਿੰਘ ਤੇ ਇੰਸ: ਨੀਰਜ ਚੌਧਰੀ ਦੀ ਅਗਵਾਈ ਵਿੱਚ ਪੁਲਿਸ ਟੀਮਾ ਇਹਨਾਂ ਦੋਸ਼ੀਆ ਦੀ ਭਾਲ ਵਿੱਚ ਰਵਾਨਾ ਹੋਈਆ ਤਾਂ ਖੁਫੀਆ ਸੋਰਸਾਂ ਰਾਂਹੀ ਇਤਲਾਹ ਮਿਲੀ ਕਿ ਉਕਤ ਦੋਸ਼ੀ ਫਿਰ ਤੋਂ ਵਰਮਾ ਕੁਲੈਕਸ਼ਨ ਨਵਾਂਸਹਿਰ ਦੀ ਦੁਕਾਨ ਤੇ ਦੁਬਾਰਾ ਫਾਇਰਿੰਗ ਕਰਨ ਲਈ ਡ੍ਰੀਮਲੈਂਡ ਰਿਜੋਰਟ ਬੰਗਾ ਰੋਡ ਪਿੰਡ ਕਰੀਹਾ ਸਾਈਡ ਨੂੰ ਜਾਂਦੀ ਸੜਕ ਤੇ ਇੱਕਠਾ ਹੋ ਰਹੇ ਹਨ, ਜੋ ਇਸ ਇਤਲਾਹ ਮੁਤਾਬਿਕ ਪੁਲਿਸ ਪਾਰਟੀਆ ਦੋਸ਼ੀਆ ਨੂੰ ਕਾਬੂ ਕਰਨ ਲਈ ਰਵਾਨਾ ਹੋਈਆ ਤਾਂ ਦੋਸ਼ੀ ਸੁਖਜਿੰਦਰ ਸਿੰਘ ਉਰਫ ਬੋਬੀ ਉਕਤ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਜੋ ਜਵਾਬੀ ਕਾਰਵਾਈ ਵਿੱਚ ਜਖਮੀ ਹੋਇਆ, ਜਿਸ ਦੇ ਖਿਲਾਫ ਮੁੱਕਦਮਾ ਨੰਬਰ 213 ਮਿਤੀ 30.12.2025 ਅ/ਧ 109,221,132 BNSਅਤੇ 25/27-54-1959 ਆਰਮਸ ਐਕਟ ਥਾਣਾ ਸਦਰ ਨਵਾਂਸਹਿਰ ਦਰਜ ਰਜਿਸਟਰ ਕੀਤਾ ਗਿਆ।ਜਿਸ ਨੂੰ ਮਿਤੀ 02.01.2026 ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਮੁੱਢਲੀ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਹ ਆਪਣੇ ਸਾਥੀ ਰਣਵੀਰ ਸਿੰਘ ਉਰਫ ਰੈਂਬੋ ਉਕਤ ਦੇ ਇੱਕ ਹੋਰ ਦੋਸਤ ਹਰਜੀਤ ਸਿੰਘ ਭੰਡਾਲ ਵਾਸੀ ਚਿੱਟੀ ਜਿਲਾ ਜਲੰਧਰ ਜੋ ਇੰਗਲੈਂਡ ਵਿੱਚ ਰਹਿੰਦਾ ਹੈ ਦੇ ਕਹਿਣ ਤੇ ਮਿਤੀ 27.12.2025 ਨੂੰ ਆਪਣੇ 02 ਸਾਥੀਆ ਰਣਵੀਰ ਸਿੰਘ ਉਰਫ ਰੈਂਬੋ ਅਤੇ ਆਦਿਤਿਆ ਉਰਫ ਨੰਨੂੰ ਵਾਸੀ ਕਲਿਆਣਪੁਰ ਥਾਣਾ ਲਾਂਬੜਾ ਜਿਲਾ ਜਲੰਧਰ ਨਾਲ ਵਰਮਾ ਕੁਲੈਕਸ਼ਨ ਨਵਾਂਸਹਿਰ ਦੀ ਦੁਕਾਨ ਤੇ ਫਾਇਰਿੰਗ ਕਰਨ ਲਈ ਆਇਆ ਸੀ। ਜੋ ਨਾਮਜਦ ਦੋਸ਼ੀਆ ਰਣਵੀਰ ਸਿੰਘ ਉਰਫ ਰੈਂਬੋ ਅਤੇ ਆਦਿੱਤਿਆ ਨੰਨੂੰ ਉਕਤਾਂ ਨੂੰ ਮਿਤੀ 03.01.2026 ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਦੀ ਪੁੱਛ ਗਿੱਛ ਤੋ ਇਹ ਗੱਲ ਸਾਹਮਣੇ ਆਈ ਕਿ ਰਣਵੀਰ ਰੈਂਬੋ ਦਾ ਸਾਥੀ ਹਰਜੀਤ ਭੰਡਾਲ ਵਾਸੀ ਚਿੱਟੀ ਜੋ ਇੰਗਲੈਂਡ ਗਿਆ ਹੋਇਆ ਹੈ, ਮੁੱਕਦਮਾ ਦੇ ਦੋਸ਼ੀ ਜਸਕਰਨ ਸਿੰਘ ਉਰਫ ਕੱਨੂੰ ਵਾਸੀ ਕੁੱਕੜ ਮਜਾਰਾ ਜੋ ਵੀ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ ਦੇ ਸੰਪਰਕ ਵਿੱਚ ਸੀ।
ਦੋਸ਼ੀਆ ਦੀ ਪੁੱਛਗਿੱਛ ਤੋ ਇਹ ਵੀ ਪਾਇਆ ਗਿਆ ਕਿ ਮਿਤੀ 27.12.2025 ਨੂੰ ਜਲੰਧਰ ਵੈਸਟ ਇਲਾਕੇ ਵਿੱਚ ਇਕ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ ਕੀਤੀ ਸੀ ਪਰ ਉਸ ਵਿੱਚ ਕਾਮਯਾਬ ਨਹੀ ਹੋਏ ਤੇ ਇਸ ਵਾਰਦਾਤ ਵਿੱਚ ਇਹਨਾਂ ਦੇ 30 ਬੋਰ ਦੇ ਪਿਸਟਲ ਦਾ ਮੈਗਜੀਨ ਸੁਨਿਆਰ ਦੀ ਦੁਕਾਨ ਤੇ ਡਿੱਗ ਗਿਆ ਸੀ ਜੋ ਜਲੰਧਰ ਪੁਲਿਸ ਵਲੋ ਬ੍ਰਾਮਦ ਕੀਤਾ ਗਿਆ। ਜਿਸ ਤੋ ਬਾਅਦ ਇਹਨਾਂ ਨੇ ਜਿਲਾ ਕਪੂਰਥਲਾ ਦੀ ਹਦੂਦ ਅੰਦਰ ਹਥਿਆਰਾ ਦੀ ਨੋਕ ਤੇ 03 ਪੈਟਰੋਲ ਪੰਪਾਂ ਤੋਂ ਨਗਦੀ ਲੁੱਟੀ ਸੀ। ਜਿਹਨਾਂ ਦੀ ਗ੍ਰਿਫਤਾਰੀ ਤੋ ਬਾਅਦ ਉਕਤ ਮਾਮਲੇ ਵੀ ਸੁਲਝਾ ਲਏ ਗਏ ਹਨ। ਮੁੱਕਦਮਾ ਵਿੱਚ ਦੋਸ਼ੀਆ ਵੱਲੋਂ ਵਰਤੇ ਗਏ ਹਥਿਆਰਾ ਵਿੱਚੋ ਪਿਸਟਲ 32 ਬੋਰ, 9MM ਦਾ ਮੈਗਜੀਨ ਅਤੇ 30 ਬੋਰ ਦਾ ਪਿਸਟਲ ਬਿਨਾਂ ਮੈਗਜੀਨ ਬਰਾਮਦ ਕੀਤਾ ਜਾ ਚੁੱਕਾ ਹੈ, ਵਾਰਦਾਤ ਨੂੰ ਅੰਜਾਮ ਦੇਣ ਲਈ ਆਏ 03 ਦੋਸ਼ੀਆ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 02 ਦੋਸ਼ੀ ਹਰਜੀਤ ਭੰਡਾਲ ਅਤੇ ਜਸਕਰਨ ਸਿੰਘ ਉਰਫ ਕੱਨੂੰ ਕ੍ਰਮਵਾਰ ਵਿਦੇਸ਼ ਇੰਗਲੈਂਡ ਅਤੇ ਅਮਰੀਕਾ ਵਿੱਚ ਹਨ। ਗ੍ਰਿਫਤਾਰ ਕੀਤੇ ਦੋਸ਼ੀਆ ਦਾ ਮਾਨਯੋਗ ਅਦਾਲਤ ਪਾਸੋ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਬਰਾਮਦਗੀ :-

  1. 32 ਬੋਰ ਪਿਸਟਲ ਸਮੇਤ 01 ਰੋਂਦ ਜਿੰਦਾ 02 ਚੱਲੇ ਹੋਏ ਖੋਲ
  2. 30 ਬੋਰ ਪਿਸਟਲ ਬਿਨਾਂ ਮੈਗਜੀਨ
  3. 02 ਜਿੰਦਾ ਰੋਂਦ 9MM
  4. 9MM ਪਿਸਟਲ ਦਾ ਮੈਗਜੀਨ