ਸੁੱਖੀ ਬਾਠ ਨੇ ਮਾਲੇਰਕੋਟਲਾ ਸਕੂਲ ਦੇ ਬੱਚਿਆਂ ਦੁਆਰਾ ਲਿਖੀ ਕਿਤਾਬ ਕੀਤੀ ਲੋਕ ਅਰਪਣ

ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸਰਦਾਰ ਸੁੱਖੀ ਬਾਠ ਜੀ ਦੀ ਅਗੁਵਾਈ ਵਿੱਚ ਚੱਲ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਦੀ ਜ਼ਿਲਾ ਮਾਲੇਰਕੋਟਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਪੁਰਾ ਵਿੱਚ ਬੱਚਿਆਂ ਦੁਆਰਾ ਲਿਖੀਆਂ ਰਚਨਾਵਾਂ ਦੀ ਲਿਖੀ ਨਵੀਂ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਨ ਨੂੰ ਲੋਕ ਅਰਪਣ ਕੀਤਾ ਗਿਆ ।

ਇਸ ਮੌਕੇ ਸੁੱਖੀ ਬਾਠ ਜੀ ਵਲੋਂ ਮਾਸਟਰ ਲਖਵਿੰਦਰ ਸਿੰਘ ਮਾਲੇਰਕੋਟਲਾ ਤੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੱਤੀਆ ਗਈਆ ਅਤੇ ਉੱਥੇ ਇਸ ਕਿਤਾਬ ਦੇ ਸਮੂਹ ਬੱਚਿਆਂ ਨਾਲ ਇੱਕ ਯਾਦਗਾਰੀ ਫੋਟੋ ਵੀ ਖਿਚਵਾਈ ਗਈ। ਇਸ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸਰਦਾਰ ਸੁੱਖੀ ਬਾਠ, ਪੰਜਾਬ ਭਵਨ ਜਲੰਧਰ ਦੀ ਸੰਚਾਲਕ ਪ੍ਰੀਤ ਹੀਰ ਅਤੇ ਨਵੀਆਂ ਕਲਮਾਂ ਨਵੀਂ ਉਡਾਨ ਦੇ ਸੰਪਾਦਕ ਉਂਕਾਰ ਸਿੰਘ ਤੇਜੇ ਸਮੇਤ ਸਕੂਲ ਦੇ ਅਧਿਆਪਕ ਨਾਮਵਰ ਸਾਹਿਤਕਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਹਾਜ਼ਿਰ ਸਨ।

Tags :