ਰਾਜਸਥਾਨ : ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵਲੋਂ ਪਿਛਲੇ 1.5 ਸਾਲ ਤੋਂ ਸਕੂਲ ਦੇ ਬੱਚਿਆਂ ਲਈ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ, ਜਿਸ ਚ’ ਸਕੂਲ ਦੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਿਆ ਜਾ ਰਿਹਾ ਤੇ ਜਿਸ ਪ੍ਰੋਜੈਕਟ ਦਾ ਨਾਮ ਹੈ ”ਨਵੀਆਂ ਕਲਮਾਂ ਨਵੀ ਉਡਾਣ” ਜੋ ਕਿ ਇੱਕ ਕਿਤਾਬ ਹੈ ਤੇ ਜਿਸ ਕਿਤਾਬ ਬੱਚਿਆਂ ਵਲੋਂ ਲਿਖੀਆਂ ਹੋਈਆਂ ਕਵਿਤਾਵਾਂ, ਸ਼ਾਇਰੀ, ਕਹਾਣੀਆਂ ਛਾਪੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਹਰੇਕ ਜਿਲੇ ਦੀਆਂ ਕਈ-ਕਈ ਕਿਤਾਬਾਂ ਹੁਣ ਤੱਕ ਛੱਪ ਚੁੱਕੀਆਂ ਨੇ | ਸੁੱਖੀ ਬਾਠ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਪ੍ਰੋਜੈਕਟ ਨੂੰ ਲੈਕੇ 16-17 ਨਵੰਬਰ 2024 ਮਸਤੂਆਣਾ ਸਾਹਿਬ ਵਿਖੇ ਇੱਕ ਵੱਡੀ ਬਾਲ ਲੇਖਕ ਕਾਨਫਰੰਸ ਕਰਵਾਈ ਸੀ, ਜਿਸ ਚ’ ਵੱਡੀ ਗਿਣਤੀ ਚ ‘ ਬੱਚਿਆਂ ਨੇ ਭਾਗ ਲਿਆ ਸੀ ਤੇ ਸੁੱਖੀ ਬਾਠ ਵਲੋਂ ਜਿਤੇ ਹੋਏ ਬੱਚਿਆਂ ਨੂੰ ਨਕਦ ਇਨਾਮ ਦਿਤੇ ਸੀ ਤੇ ਸੁੱਖੀ ਬਾਠ ਦੇ ਇਸ ਉਪਰਾਲੇ ਨੂੰ ਪੂਰੀ ਦੁਨੀਆ ਚੋਂ ਭਰਵਾ ਹੁੰਗਾਰਾ ਮਿਲਿਆ ਸੀ ਤੇ ਇਸੇ ਲੜੀ ਤਹਿਤ ਹੁਣ ਸੁੱਖੀ ਬਾਠ ਵਲੋਂ ਤੇ ਉਨ੍ਹਾਂ ਦੀ ਟੀਮ ਵਲੋਂ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਚ’ 31 ਜਨਵਰੀ ਤੇ 1 ਫਰਵਰੀ 2025 ਨੂੰ ਮੁੜ 2 ਰੋਜ਼ਾ ਇੰਟਰਨੈਸ਼ਨਲ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ | ਮੀਡਿਆ ਨੂੰ ਜਾਣਕਾਰੀ ਦਿੰਦੇ ਸੁੱਖੀ ਬਾਠ ਨੇ ਕਿਹਾ ਕਿ ਕਾਨਫਰੰਸ ਦੀਆਂ ਤਿਆਰੀਆਂ ਉਥੋਂ ਦੀ ਟੀਮ ਡਾ. ਨਵਦੀਪ ਕੌਰ ਤੇ ਉਨ੍ਹਾਂ ਦੀ ਟੀਮ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਕਾਨਫਰੰਸ ਦੇ ਪਹਿਲੇ ਦਿਨ ਰਾਜਸਥਾਨ ਦੇ ਵੱਖ-ਵੱਖ ਜਿਲਿਆਂ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਬੱਚਿਆਂ ਦੇ ਵੱਖ-ਵੱਖ ਵਰਗਾਂ ਤਹਿਤ ਮੁਕਾਬਲੇ ਕਰਵਾਏ ਜਾਣਗੇ ਤੇ ਜਿੱਤੇ ਹੋਏ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ | ਸੁੱਖੀ ਬਾਠ ਨੇ ਦੱਸਿਆ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਤੇ ਬੱਚਿਆਂ ਨੂੰ ਜੋੜਨ ਲਈ ਆਉਣ ਵਾਲੇ ਸਮੇਂ ਚ’ ਵੀ ਅਜਿਹੇ ਉਪਰਾਲੇ ਉਹ ਕਰਦੇ ਰਹਿਣਗੇ | ਉਨ੍ਹਾਂ ਨੇ ਸਾਰਿਆਂ ਨੂੰ ਇਸ ਕਾਨਫਰੰਸ ਚ’ ਪਹੁੰਚਣ ਅਪੀਲ ਵੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ, ਗੁਰਵਿੰਦਰ ਕਾਂਗੜ ਤੇ ਹੋਰ ਉਨ੍ਹਾਂ ਦੀ ਟੀਮ ਦੇ ਹੋਰ ਸਾਥੀ ਮੌਜੂਦ ਸੀ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ
