ਪੰਜਾਬ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਅਬੋਹਰ ਵਿੱਚ ਇੱਕ ਸਿਆਸੀ ਪ੍ਰੋਗਰਾਮ ਵਿੱਚ ਪਹੁੰਚੇ ਸਨ। ਇਸ ਦੌਰਾਨ ਸਟੇਜ ਉਤੇ ਸੰਬੋਧਨ ਕਰਦੇ ਸਮੇਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਜਿਸਤੋ ਬਾਅਦ ਆਲੇ-ਦੁਆਲੇ ਵਰਕਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਸੰਭਾਲਿਆ।
ਇਸ ਦਰਮਿਆਨ ਐਬੂਲੈਂਸ ਲਿਆਉਣ ਦੀ ਗੱਲ ਕਹੀ ਗਈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਤਬੀਅਤ ਠੀਕ ਦੱਸੀ ਜਾ ਰਹੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਜਿਥੇ ਉਹਨਾ ਦਾ ਇਲਾਜ ਜਾਰੀ ਹੈ।