ਖਬਰ ਤਰਨ ਤਰਨ ਦੀ ਆ ਜਿੱਥੇ ਅੱਜ ਦਿਨ ਦਿਹਾੜੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਮਿਤ੍ਰਰਕ ਲੜਕੇ ਦੇ ਭਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਕੁਝ ਦਿਨ ਪਹਿਲਾਂ ਅਸੀਂ ਆਪਣੀ ਭੈਣ ਦੇ ਨਾਲ ਆਪਣੀ ਭੂਆ ਕੋਲ ਜਾ ਰਹੇ ਸੀ ਤੇ ਰਸਤੇ ਵਿੱਚ ਸਿਰਫਿਰੇ ਆਸ਼ਿਕਾ ਨੇ ਸਾਡੀ ਭੈਣ ਦੀ ਛੇੜ ਛਾੜ ਕੀਤੀ ਜਦੋਂ ਅਸੀਂ ਪਿੰਡ ਆ ਕੇ ਆਪਣੇ ਪਰਿਵਾਰ ਨਾਲ ਸਾਰੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹਨਾਂ ਲੜਕਿਆਂ ਨੂੰ ਪੰਚਾਇਤ ਵਿੱਚ ਮਾਫੀ ਮੰਗਣ ਲਈ ਮਜਬੂਰ ਕੀਤਾ,ਇਸੇ ਰੰਜਿਸ਼ ਦੇ ਤਹਿਤ ਇਹਨਾਂ ਨੇ ਅੱਜ ਮੇਰੇ ਭਰਾ ਤੇ ਗੋਲੀਆਂ ਚਲਾ ਕੇ ਮੇਰੇ ਭਰਾ ਦਾ ਕਤਲ ਕਰ ਦਿੱਤਾ ਹੈ
