ਤਰਨ ਤਾਰਨ : ਜਿਲਾ ਤਰਨ ਤਾਰਨ ਦੇ ਅਧੀਨ ਆਉਦੇ ਪਿੰਡ ਮੁਗਲਾਣੀ ਵਿਖੇ 30 ਸਾਲਾਂ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਦੀ ਨਸੇ ਦੀ ਉਵਰਡੋਜ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਿਤਰਕ ਨੌਜਵਾਨ ਦੇ ਭਰਾ ਅਤੇ ਭੈਣ ਨੇ ਦੱਸਿਆ ਮਿਤਰਕ ਨੌਜਵਾਨ ਬਲਦੇਵ ਸਿੰਘ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਤਾਂ ਹੁਣ ਮਿਹਨਤ ਮਜਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਉਹਨਾਂ ਦੱਸਿਆ ਬੀਤੇ ਕੱਲ੍ਹ ਸਾਮ ਸਮੇਂ ਪਿੰਡ ਦੇ ਕੁਝ ਨੌਜਵਾਨ ਉਸ ਨੂੰ ਘਰੋ ਬੁਲਾ ਕੇ ਲੈ ਗਏ ਬਾਹਰ ਲੈ ਗਏ ਉਸ ਨੂੰ ਜਿਆਦਾ ਨਸੇ ਦੀ ਉਵਰਡੋਜ ਦੇਣ ਤੋਂ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਸਾਡੇ ਘਰ ਵਿੱਚ ਸੁੱਟ ਕੇ ਚਲੇ ਗਏ ਮਿਤਰਕ ਨੌਜਵਾਨ ਬਲਦੇਵ ਸਿੰਘ ਵਿਆਹਿਆ ਹੋਇਆ ਹੈ ਉਸ ਦਾ ਇੱਕ ਤਕਰੀਬਨ ਪੰਜ ਮਹੀਨਿਆਂ ਦਾ ਪੁੱਤਰ ਹੈ ਪਰਿਵਾਰ ਨੇ ਪੁਲਿਸ ਪ੍ਰਸਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ
