ਬੈਂਗਲੁਰੂ: ਵੱਧਦੀ ਮਹਿੰਗਾਈ ਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਵਿਚਕਾਰ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਸਲ, ਕਰਨਾਟਕ ‘ਚ ਚੋਰ ਸੋਨਾ ਜਾਂ ਚਾਂਦੀ ਨਹੀਂ ਸਗੋਂ ਲੱਖਾਂ ਰੁਪਏ ਦੇ ਟਮਾਟਰ ਚੋਰੀ ਕਰਕੇ ਲੈ ਗਏ। ਕਿਸਾਨ ਧਾਰਨੀ ਨੇ ਦੱਸਿਆ ਕਿ ਟਮਾਟਰ ਦੀ ਕੀਮਤ ਕਰੀਬ 2.5 ਲੱਖ ਰੁਪਏ ਸੀ। ਫਿਲਹਾਲ ਧਾਰਨੀ ਨੇ ਇਸ ਅਨੋਖੀ ਚੋਰੀ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਹੈ।
ਦੱਸ ਦਈਏ ਕਿ, ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਪਾਰ ਪਹੁੰਚ ਗਈ ਹੈ, ਜਿਸ ਕਾਰਨ ਇਹ ਆਮ ਲੋਕਾਂ ਦੀ ਰਸੋਈ ਗ਼ਾਇਬ ਹੋ ਗਿਆ ਹੈ। ਉੱਥੇ ਹੀ ਇਸ ਚੋਰੀ ਨਾਲ ਕਿਸਾਨ ਧਾਰਨੀ ਨੂੰ ਨੁਕਸਾਨ ਝੇਲਣਾ ਪਿਆ ਹੈ।
