ਲੁਧਿਆਣਾ ‘ਚ Triple Murder ਕਾਰਨ ਸਨਸਨੀ, ਬਜ਼ੁਰਗ ਮਾਂ ਤੇ ਨੂੰਹ-ਬੇਟੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ: ਲੁਧਿਆਣਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਲੁਧਿਆਣਾ ਦੇ ਨਿਊ ਜਨਕਪੁਰੀ ਸਲੇਮ ਟਾਬਰੀ ‘ਚ ਸੱਸ, ਨੂੰਹ ਅਤੇ ਬੇਟੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਕਤਲ ਦੀ ਸੂਚਨਾ ਉਦੋਂ ਮਿਲੀ ਜਦੋਂ ਦੁੱਧ ਵਾਲੇ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਿਤਾ।

ਜਾਣਕਾਰੀ ਅਨੁਸਾਰ, ਦੁੱਧ ਵਾਲਾ 2 ਦਿਨਾਂ ਤੋਂ ਆ ਰਿਹਾ ਸੀ ਪਰ ਉਸ ਨੇ ਆਵਾਜ਼ ਦੇਣ ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਇਸ ਲਈ ਉਹ ਵਾਪਸ ਚਲਾ ਗਿਆ। ਪਰ ਅੱਜ ਜਦੋਂ ਉਸ ਨੂੰ ਕੁਝ ਅਜੀਬ ਲੱਗਾ ਤਾਂ ਉਸ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕਰ ਲਿਆ। ਜਦੋਂ ਘਰ ਖੋਲ੍ਹ ਕੇ ਦੇਖਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।