ਵਾਸ਼ਿੰਗਟਨ : ਕੱਲ ਯੂਕਰੇਨ ਨੂੰ ਲੈਕੇ ਡੋਨਲਡ ਟਰੰਪ ਤੇ ਪੁਤਿਨ ਵਿਚਾਲੇ ਅਲਾਸਕਾ ਚ’ ਵੱਡੀ ਮੁਲਾਕਾਤ ਹੋਣ ਜਾ ਰਹੀ ਆ, ਜਿਸ ਮੀਟਿੰਗ ਤੇ’ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁਲਾਕਾਤ ਤੋਂ ਪਹਿਲਾ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਯੂਕਰੇਨ ‘ਤੇ ਚਲ ਰਹੀ ਜੰਗ ਬਾਰੇ ਕੋਈ ਸਮਝੌਤਾ ਕਰਨਗੇ, ਅਤੇ ਇਹ ਵੀ ਸੰਭਵ ਹੈ ਕਿ ਰੂਸ ਖ਼ਿਲਾਫ਼ ਵੱਖ ਵੱਖ ਦੇਸ਼ਾਂ ਤੇ’ ਲਗਾਈਆਂ ਪਾਬੰਦੀਆਂ ਦੀ ਧਮਕੀ ਨੇ ਪੁਤਿਨ ਨਾਲ ਮੁਲਾਕਾਤ ਕਰਨ ਦੀ ਮੰਗ ਵਿੱਚ ਭੂਮਿਕਾ ਨਿਭਾਈ ਹੈ
ਤੁਹਾਨੂੰ ਦੱਸਦੀਏ ਟਰੰਪ ਦੀ ਕੱਲ ਪੁਤਿਨ ਨਾਲ ਸ਼ੁੱਕਰਵਾਰ (15 ਅਗਸਤ, 2025) ਨੂੰ ਅਲਾਸਕਾ ਵਿੱਚ ਮੁਲਾਕਾਤ ਹੋਵੇਗੀ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨ ਹੈ ਇਹ ਮੀਟਿੰਗ ਚ’ ਕੋਈ ਸਿੱਟਾ ਨਿਕਲੇਗਾ, ਉਨ੍ਹਾਂ ਕਿਹਾ “ਮੈਂ ਸਮਝਦਾ ਹਾਂ ਹੁਣ ਉਹ ਮਨ ਚੁੱਕਾ ਹੈ ਕਿ ਉਹ ਕੋਈ ਸਮਝੌਤਾ ਕਰਨ ਜਾ ਰਿਹਾ ਹੈ। ਉਹ ਸਮਝੌਤਾ ਕਰਨ ਜਾ ਰਿਹਾ ਹੈ

