ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸਪਾਈਸਜੈੱਟ ਦਾ ਇੱਕ ਬੋਇੰਗ 737-700 ਜਹਾਜ਼ ਉੱਥੇ ਖੜ੍ਹੇ ਅਕਾਸਾ ਏਅਰ (Akasa Air) ਦੇ ਜਹਾਜ਼ ਨਾਲ ਟਕਰਾ ਗਿਆ। ਇਸ ਟੱਕਰ ਕਾਰਨ ਦੋਵਾਂ ਜਹਾਜ਼ਾਂ ਦਾ ਕਾਫੀ ਨੁਕਸਾਨ ਹੋਇਆ ਹੈ, ਤੁਹਾਨੂੰ ਇਹ ਹਾਦਸਾ ਹਵਾ ਚ’ ਨਹੀਂ ਸਗੋਂ ਗਰਾਉਂਡ ਤੇ’ ਹੋਇਆ ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਪਾਈਸਜੈੱਟ ਦਾ ਜਹਾਜ਼ ਰਨਵੇਅ ਵੱਲ ਜਾਣ ਲਈ ਟਾਰਮੈਕ ‘ਤੇ ਚੱਲ ਰਿਹਾ ਸੀ। ਇਸ ਦੌਰਾਨ ਉਹ ਉੱਥੇ ਪਹਿਲਾਂ ਤੋਂ ਸਥਿ ਖੜ੍ਹੇ ਅਕਾਸਾ ਏਅਰ ਦੇ ਜਹਾਜ਼ ਨਾਲ ਜਾ ਟਕਰਾਇਆ
ਸਪਾਈਸਜੈੱਟ: ਇਸ ਟੱਕਰ ਕਾਰਨ ਸਪਾਈਸਜੈੱਟ ਦੇ ਸੱਜੇ ‘ਵਿੰਗਲੈੱਟ’ (Winglet) ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਅਕਾਸਾ ਏਅਰ: ਦੂਜੇ ਪਾਸੇ, ਅਕਾਸਾ ਏਅਰ ਦੇ ਜਹਾਜ਼ ਦੇ ਖੱਬੇ (Horizontal Stabiliser) ਨੂੰ ਨੁਕਸਾਨ ਹੋਇਆ ਹੈ
ਯਾਤਰੀ ਸੁਰੱਖਿਅਤ, ਜਹਾਜ਼ਾਂ ਨੂੰ ਕੀਤਾ ਗਿਆ ਗਰਾਊਂਡ
ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ ਦੋਵਾਂ ਜਹਾਜ਼ਾਂ ਨੂੰ ਫਿਲਹਾਲ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ ਅਤੇ ਕੰਮਕਾਜ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਅਕਾਸਾ ਏਅਰ ਦਾ ਬਿਆਨ: ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦਾ ਜਹਾਜ਼ (ਫਲਾਈਟ QP 1406), ਜਿਸ ਨੇ ਦਿੱਲੀ ਤੋਂ ਹੈਦਰਾਬਾਦ ਜਾਣਾ ਸੀ, ਹਾਦਸੇ ਸਮੇਂ ਸਥਿਰ ਖੜ੍ਹਾ ਸੀ। ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਉਨ੍ਹਾਂ ਲਈ ਵਿਕਲਪਿਕ ਪ੍ਰਬੰਧ ਕੀਤੇ ਜਾ ਰਹੇ ਹਨ
ਸਪਾਈਸਜੈੱਟ ਦਾ ਪੱਖ: ਸਪਾਈਸਜੈੱਟ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਟੈਕਸੀਇੰਗ ਦੌਰਾਨ ਹੋਈ ਇਸ ਘਟਨਾ ਕਾਰਨ ਉਨ੍ਹਾਂ ਦੇ ਜਹਾਜ਼ ਦੇ ਵਿੰਗਲੈੱਟ ਨੂੰ ਨੁਕਸਾਨ ਪਹੁੰਚਿਆ ਹੈ
ਸੁਰੱਖਿਆ ‘ਤੇ ਉੱਠੇ ਸਵਾਲ
ਇਸ ਘਟਨਾ ਨੇ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਜ਼ਮੀਨੀ ਹਰਕਤ (Ground Movement) ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਉਮੀਦ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ
