ਮੰਗਲਵਾਰ ਨੂੰ ਲੁਧਿਆਣਾ ਦੇ ਹੰਬੜਾਂ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਮਾਪਿਆਂ ਨੇ ਭਾਰੀ ਹੰਗਾਮਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਮਾਪਿਆਂ ਨੇ ਸਕੂਲ ਅਧਿਆਪਕਾਂ ਉਤੇ ਦੋਸ਼ ਲਗਾਏ ਕਿ ਉਨ੍ਹਾਂ ਦੇ ਬੱਚੇ ਨੂੰ ਮੁਰਗਾ ਬਣਵਾ ਕੇ ਮੈਦਾਨ ਵਿੱਚ ਚੱਕਰ ਲਗਵਾਏ ਗਏ ਅਤੇ ਜਿਸਦੇ ਕਾਰਣ ਉਹਨਾਂ ਦਾ ਬੱਚਾ ਬੇਹੋਸ਼ ਹੋ ਗਿਆ।
ਬੱਚੇ ਦੇ ਮਾਪਿਆ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਬੱਚਾ ਸਕੂਲ ਵਿੱਚ ਕਾਲੇ ਜੁੱਤੇ ਪਾ ਕੇ ਚਲਾ ਗਿਆ ਸੀ ਜਦਕਿ ਉਸ ਦਿਨ ਸਫੇਦ ਜੁੱਤੇ ਪਾਉਣੇ ਸੀ ਅਤੇ ਜਿਸਦੇ ਕਾਰਣ ਸਕੂਲ ਦੀ ਟੀਚਰਾਂ ਵੱਲੋਂ 10 ਸਾਲ ਦੇ ਬੱਚੇ ਨੂੰ ਮੈਦਾਨ ਵਿੱਚ ਮੁਰਗਾ ਬਣਵਾ ਕੇ 10 ਚੱਕਰ ਲਗਵਾਏ। ਜਿਸ ਕਾਰਨ ਬੱਚੇ ਦੀ ਹਾਲਤ ਖਰਾਬ ਹੋ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਬੱਚੇ ਨੂੰ ਲਗਾਤਾਰ ਬੁਖਾਰ ਚੜ੍ਹ ਰਿਹਾ ਹੈ। ਮਾਪਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਗਈ ਤਾਂ ਉਸ ਨੇ ਵੀ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਸਕੂਲ ਪ੍ਰਸ਼ਾਸਨ ਆਪਣੀ ਗਲਤੀ ਨਹੀਂ ਮੰਨ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਉਨ੍ਹਾਂ ਨੂੰ ਜਿੱਥੇ ਮਰਜ਼ੀ ਸ਼ਿਕਾਇਤ ਕਰਨ ਲਈ ਕਹਿ ਰਿਹਾ ਹੈ। ਉਸ ਦੀ ਸਿਖਰ ਤੱਕ ਪਹੁੰਚ ਹੈ।
