ਨਵੀਂ ਦਿੱਲੀ: ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਪੰਜਾਬ ਕਿੰਗਜ਼ (PBKS) ਦੇ ਵਿਚਕਾਰ ਖੇਡੇ ਜਾ ਰਹੇ IPL 2026 ਦੇ ਮੈਚ ਦੌਰਾਨ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ। ਦਿੱਲੀ ਕੈਪੀਟਲਜ਼ ਦੇ ਸਟਾਰ ਤੇਜ਼ ਗੇਂਦਬਾਜ਼ ਕੈਚ ਫੜ੍ਹਨ ਲੱਗੇ ਲੁੰਗੀ ਐਨਗਿਡੀ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਟੇਡੀਅਮ ਤੋਂ ਸਿੱਧਾ ਹਸਪਤਾਲ ਲਿਜਾਣਾ ਪਿਆ
ਕਿਵੇਂ ਵਾਪਰਿਆ ਹਾਦਸਾ?
ਘਟਨਾ ਪੰਜਾਬ ਕਿੰਗਜ਼ ਦੀ ਪਾਰੀ ਦੇ ਤੀਜੇ ਓਵਰ ਵਿੱਚ ਵਾਪਰੀ। ਪ੍ਰਿਆਂਸ਼ ਆਰਿਆ ਦਾ ਕੈਚ ਫੜਨ ਦੀ ਕੋਸ਼ਿਸ਼ ਕਰਦੇ ਹੋਏ ਐਨਗਿਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਿੱਛੇ ਵੱਲ ਡਿੱਗ ਪਏ। ਡਿੱਗਦੇ ਸਮੇਂ ਉਨ੍ਹਾਂ ਦਾ ਸਿਰ ਜ਼ਮੀਨ ਨਾਲ ਬਹੁਤ ਜ਼ੋਰ ਦੀ ਟਕਰਾਇਆ। ਹਾਲਤ ਇੰਨੀ ਗੰਭੀਰ ਸੀ ਕਿ ਮੈਦਾਨ ਦੇ ਅੰਦਰ ਹੀ ਐਂਬੂਲੈਂਸ ਬੁਲਾਉਣੀ ਪਈ ਅਤੇ ਉਨ੍ਹਾਂ ਨੂੰ ਸਟ੍ਰੈਚਰ ‘ਤੇ ਲੇਟਾ ਕੇ ਬਾਹਰ ਲਿਜਾਇਆ ਗਿਆ। ਦਿੱਲੀ ਦੀ ਟੀਮ ਨੇ ਉਨ੍ਹਾਂ ਦੀ ਜਗ੍ਹਾ ਦੁਸ਼ਮੰਥਾ ਚਮੀਰਾ ਨੂੰ ‘ਕਨਕਸ਼ਨ ਸਬਸਟੀਚਿਊਟ’ ਵਜੋਂ ਮੈਦਾਨ ਵਿੱਚ ਉਤਾਰਿਆ ਹੈ
265 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਵੀ ਕਾਫੀ ਹਮਲਾਵਰ ਰਹੀ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਪ੍ਰਿਆਂਸ਼ ਆਰਿਆ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾ ਕੇ ਦਿੱਲੀ ਦੇ ਗੇਂਦਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਦੀ ਟੀਮ ਬਿਨਾਂ ਕੋਈ ਵਿਕਟ ਗੁਆਏ ਤੇਜ਼ੀ ਨਾਲ ਟੀਚੇ ਵੱਲ ਵਧ ਰਹੀ ਹੈ

