ਫਗਵਾੜਾ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ, ਆਪਸ ਵਿੱਚ ਟਕਰਾਈਆ 5 ਗੱਡੀਆਂ

ਫਗਵਾੜਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੁਰਾਇਆ ਨੇੜੇ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਾਟਾ ਹੈਰੀਅਰ ਗੱਡੀ ਦੂਜੇ ਵਾਹਨ ਦੇ ਉਪਰ ਜਾ ਚੜ੍ਹੀ। ਇਸ ਹਾਦਸੇ ਵਿੱਚ ਪੰਜ ਗੱਡੀਆਂ ਆਪਸ ਵਿੱਚ ਟਕਰਾ ਗਈਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਮਿਲੀ ਜਾਣਕਾਰੀ ਅਨੁਸਾਰ, ਕਾਰ ਦੇ ਸਾਹਮਣੇ ਇੱਕ ਕੁੱਤਾ ਆਉਣ ‘ਤੇ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪੰਜ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਕਾਰਨ ਉਥੇ ਵੱਡਾ ਜਾਮ ਲੱਗ ਗਿਆ, ਜਿਸਤੋ ਬਾਅਦ ਮੌਕੇ ਤੇ ਪੁਲਿਸ ਵੱਲੋ ਪੁਲਿਸ ਵੱਲੋ ਪਹੁੰਚ ਜਾਮ ਨੂੰ ਹਟਾਇਆ ਗਿਆ।

Tags :