ਮੰਦਿਰ ‘ਚ ਆਰਤੀ ਦੋਰਾਨ ਅਚਾਨਕ ਲੱਗੀ ਅੱਗ, ਪੁਜਾਰੀ ਸਮੇਤ 13 ਲੋਕ ਝੁਲਸੇ

ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸਥਿਤ ਮਹਾਕਾਲ ਮੰਦਿਰ ਦੇ ਪਾਵਨ ਅਸਥਾਨ ‘ਚ ਵੱਡਾ ਹਾਦਸਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਕਿਸੇ ਦੇ ਵੱਲੋ ਆਰਤੀ ਦੌਰਾਨ ਗੁਲਾਲ ਸੁੱਟਣ ਕਾਰਨ ਅੱਗ ਲੱਗ ਗਈ ਅਤੇ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਜਾਣੇ ਬੁਰੀ ਤਰ੍ਹਾਂ ਝੁਲਸ ਗਏ ਹਨ।

ਪੁਜਾਰੀ ਸਮੇਤ 13 ਲੋਕ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਆਰਤੀ ਦੌਰਾਨ ਗੁਲਾਲ ਉਡਾਉਣ ਕਾਰਨ ਅੱਗ ਲੱਗ ਗਈ। ਹਾਦਸੇ ਦੇ ਸਮੇਂ ਮੰਦਰ ‘ਚ ਹਜ਼ਾਰਾਂ ਸ਼ਰਧਾਲੂ ਮਹਾਕਾਲ ਨਾਲ ਹੋਲੀ ਮਨਾ ਰਹੇ ਸਨ। ਜ਼ਖਮੀਆਂ ‘ਚੋਂ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀ ਨੌਕਰ ਨੇ ਦੱਸਿਆ ਕਿ ਕਿਸੇ ਨੇ ਪਿੱਛੇ ਤੋਂ ਆਰਤੀ ਕਰ ਰਹੇ ਪੁਜਾਰੀ ਸੰਜੀਵ ‘ਤੇ ਗੁਲਾਲ ਪਾ ਦਿੱਤਾ। ਦੀਵੇ ‘ਤੇ ਗੁਲਾਲ ਡਿੱਗ ਪਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਵਿੱਚ ਕੋਈ ਕੈਮੀਕਲ ਸੀ ਜਿਸ ਕਾਰਨ ਅੱਗ ਲੱਗੀ। ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags :