“ਹਵਾ ਨਾਲ ਗੱਲਾਂ ਕਰੇਗੀ ਵੰਦੇ ਭਾਰਤ! 350 KM ਦੀ ਰਫ਼ਤਾਰ ਨਾਲ ਹੁਣ ਦੋੜੇਗੀ VANDE BHARAT

ਨਵੀਂ ਦਿੱਲੀ: ਭਾਰਤੀ ਰੇਲਵੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੇ ਸਭ ਤੋਂ ਤੇਜ਼ ਰੇਲ ਨੈੱਟਵਰਕਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਰੇਲ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅਗਲੀ ਪੀੜ੍ਹੀ ਦੀਆਂ ਵੰਦੇ ਭਾਰਤ (Vande Bharat 4.0) ਰੇਲਾਂ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨੂੰ ਛੂਹਣ ਦੇ ਯੋਗ ਹੋਣਗੀਆਂ। ਇਹ ਕਦਮ ਭਾਰਤ ਵਿੱਚ ਹਾਈ-ਸਪੀਡ ਰੇਲ ਸਫ਼ਰ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ

ਵੰਦੇ ਭਾਰਤ 4.0: 2027 ਵਿੱਚ ਹੋਵੇਗੀ ਲਾਂਚ
ਰੇਲਵੇ ਅਧਿਕਾਰੀਆਂ ਅਨੁਸਾਰ, ਵੰਦੇ ਭਾਰਤ ਦਾ ਨਵਾਂ ਮਾਡਲ (ਵਰਜਨ 4.0) ਸਾਲ 2027 ਵਿੱਚ ਪਟੜੀ ‘ਤੇ ਉਤਾਰਿਆ ਜਾਵੇਗਾ। ਇਸ ਨੂੰ ਖ਼ਾਸ ਤੌਰ ‘ਤੇ ਹਾਈ-ਸਪੀਡ ਕੋਰੀਡੋਰਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਰੇਲਵੇ ਮਾਹਿਰਾਂ ਮੁਤਾਬਕ, ਅਹਿਮਦਾਬਾਦ-ਮੁੰਬਈ ਰੂਟ ਇਸ ਨਵੀਂ ਟੈਕਨਾਲੋਜੀ ਦਾ ਪਹਿਲਾ ਗਵਾਹ ਬਣ ਸਕਦਾ ਹੈ

ਸੁਰੱਖਿਆ ਲਈ ‘ਕਵਚ 5.0’ ਦਾ ਹੋਵੇਗਾ ਇਸਤੇਮਾਲ
ਨਵੀਂ ਵੰਦੇ ਭਾਰਤ ਸਿਰਫ਼ ਰਫ਼ਤਾਰ ਵਿੱਚ ਹੀ ਨਹੀਂ, ਸੁਰੱਖਿਆ ਵਿੱਚ ਵੀ ਨੰਬਰ-1 ਹੋਵੇਗੀ। ਇਸ ਵਿੱਚ ਭਾਰਤ ਦਾ ਆਪਣਾ ਬਣਾਇਆ ਸਵੈ-ਚਾਲਿਤ ਟ੍ਰੇਨ ਸੁਰੱਖਿਆ ਸਿਸਟਮ ‘ਕਵਚ 5.0’ (Kavach 5.0) ਲਗਾਇਆ ਜਾਵੇਗਾ। ਇਹ ਸਿਸਟਮ ਰੇਲਾਂ ਨੂੰ ਆਪਸ ਵਿੱਚ ਟਕਰਾਉਣ ਤੋਂ ਰੋਕਣ ਅਤੇ ਓਵਰ-ਸਪੀਡਿੰਗ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ

ਵੰਦੇ ਭਾਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ (Key Features):
ਸਮਾਰਟ ਸੁਰੱਖਿਆ: CCTV ਕੈਮਰੇ, ਐਮਰਜੈਂਸੀ ਟਾਕ-ਬੈਕ ਯੂਨਿਟ ਅਤੇ ਕੋਚ ਕੰਡੀਸ਼ਨ ਮਾਨੀਟਰਿੰਗ ਸਿਸਟਮ

ਹਾਈ-ਟੈਕ ਦਰਵਾਜ਼ੇ: ਸੈਂਟਰਲੀ ਕੰਟਰੋਲਡ ਆਟੋਮੈਟਿਕ ਪਲੱਗ ਦਰਵਾਜ਼ੇ ਅਤੇ ਪੂਰੀ ਤਰ੍ਹਾਂ ਸੀਲ ਕੀਤੇ ਗੈਂਗਵੇਅ

ਝਟਕਾ-ਮੁਕਤ ਸਫ਼ਰ: ਸੁਧਰੇ ਹੋਏ ਸਸਪੈਂਸ਼ਨ ਅਤੇ ਸੈਮੀ-ਪਰਮਾਨੈਂਟ ਕਪਲਰਸ ਜੋ ਯਾਤਰੀਆਂ ਨੂੰ ਝਟਕੇ ਨਹੀਂ ਲੱਗਣ ਦਿੰਦੇ

ਸਿਹਤ ਦਾ ਰੱਖਿਆ: ਹਵਾ ਨੂੰ ਸਾਫ਼ ਰੱਖਣ ਲਈ ਖ਼ਾਸ UV-C ਲੈਂਪ ਡਿਸਇਨਫੈਕਸ਼ਨ ਸਿਸਟਮ

ਆਧੁਨਿਕ ਸਹੂਲਤਾਂ: ਬਾਇਓ-ਵੈਕਿਊਮ ਟਾਇਲਟ, ਦਿਵਿਆਂਗਜਨ-ਅਨੁਕੂਲ ਲੈਵੇਟਰੀਆਂ ਅਤੇ GPS ਅਧਾਰਿਤ ਯਾਤਰੀ ਸੂਚਨਾ ਪ੍ਰਣਾਲੀ

2047 ਤੱਕ ਦਾ ‘ਮਾਸਟਰ ਪਲਾਨ’
ਭਾਰਤੀ ਰੇਲਵੇ ਦਾ ਟੀਚਾ ਸਾਲ 2047 ਤੱਕ ਦੇਸ਼ ਭਰ ਵਿੱਚ ਲਗਭਗ 4,500 ਵੰਦੇ ਭਾਰਤ ਟ੍ਰੇਨਾਂ ਚਲਾਉਣ ਦਾ ਹੈ। ਯਾਦ ਰਹੇ ਕਿ ਵੰਦੇ ਭਾਰਤ ਦਾ ਸਫ਼ਰ ਫਰਵਰੀ 2019 ਵਿੱਚ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ 2022 ਵਿੱਚ ਵਰਜਨ 2.0, 2025 ਵਿੱਚ ਵਰਜਨ 3.0 ਅਤੇ 2026 ਵਿੱਚ ‘ਸਲੀਪਰ ਕੋਚ’ ਦੀ ਸ਼ੁਰੂਆਤ ਹੋਈ

ਦੁਨੀਆ ਭਰ ਵਿੱਚ ਵਧੇਗੀ ਮੰਗ
ਭਾਰਤ ਇਸ ਟੈਕਨਾਲੋਜੀ ਨੂੰ ਸਿਰਫ਼ ਆਪਣੇ ਲਈ ਹੀ ਨਹੀਂ ਵਰਤ ਰਿਹਾ, ਸਗੋਂ ਇਹਨਾਂ ਟ੍ਰੇਨਾਂ ਨੂੰ ਦੂਜੇ ਦੇਸ਼ਾਂ ਨੂੰ ਐਕਸਪੋਰਟ (ਨਿਰਯਾਤ) ਕਰਨ ਦੀ ਵੀ ਯੋਜਨਾ ਹੈ। ਇਹ “ਮੇਕ ਇਨ ਇੰਡੀਆ” ਮੁਹਿੰਮ ਲਈ ਇੱਕ ਵੱਡੀ ਮੀਲ ਪੱਥਰ ਸਾਬਤ ਹੋਵੇਗਾ

#vandebharat4 #Vandebharatnew2027 #vandebharat2027 #indianrailwaynews #nationalnews #googletrendingnews #googlenews