4 ਅਣਪਛਾਤੇ ਨੌਜ਼ਵਾਨਾ ਨੇ ਸ਼ਰਾਬ ਦੇ ਠੇਕੇ ਤੇ ਪੈਟਰੋਲ ਬੰਬ ਨਾਲ ਕੀਤਾ ਹਮਲਾ, ਲੱਗੀ ਅੱਗ

ਬਟਾਲਾ ਦੇ ਖਤੀਬ ਮੋੜ ‘ਤੇ ਰਾਜਿੰਦਰਾ ਵਾਈਨ ਦੇ ਠੇਕੇ ‘ਤੇ ਦੋ ਮੋਟਰਸਾਈਕਲ ‘ਤੇ ਸਵਾਰ ਚਾਰ ਲੋਕਾਂ ਨੇ ਇੱਕ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਠੇਕੇ ਅੰਦਰ ਅੱਗ ਲੱਗ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇੰਚਾਰਜ ਗੁਰਪ੍ਰੀਤ ਸਿੰਘ ਅਤੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਦੇਰ ਸ਼ਾਮ ਖਤੀਬ ਮੋੜ ਠੇਕੇ ‘ਤੇ ਚਾਰ ਲੋਕਾਂ ਵਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਹੈ।

ਜਿਸ ਨਾਲ ਠੇਕੇ ਅੰਦਰ ਵੀ ਅੱਗ ਲੱਗ ਗਈ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਦੇ ਇਕ ਠੇਕੇ ਉੱਤੇ ਦੇਰ ਰਾਤ ਕੁੱਝ ਲੋਕਾਂ ਵਲੋਂ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਦੀ ਸੀਸੀਟੀਵੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਫੋਨ ‘ਤੇ ਫਿਰੌਤੀ ਮੰਗਣ ਦੀ ਧਮਕੀ ਭਰੀ ਕਾਲ ਵੀ ਕੀਤੀ ਗਈ ਸੀ ਕਿ ਸਰਕਾਰ ਨੂੰ ਕੋਈ ਰੈਵੀਨਿਊ ਨਾ ਦੇਵੋ, ਉਹ ਪੈਸੇ ਸਾਨੂੰ ਦੇਵੋ। ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags :