ਸਿਡਨੀ : ਭਾਰਤ ਨੇ ਤੀਜੇ ONE DAY ਮੈਚ ਚ’ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ 168 ਦੌੜਾਂ ਦੀ ਅਟੁੱਟ ਭਾਗੀਦਾਰੀ ਨੇ ਟੀਮ ਇੰਡੀਆ ਨੂੰ ਜਿੱਤ ਤੱਕ ਪਹੁੰਚਾਇਆ। ਮੈਚ ਖਤਮ ਹੋਣ ਤੋਂ ਬਾਅਦ, ਦੋਵੇਂ ਸੀਨੀਅਰ ਖਿਡਾਰੀਆਂ ਦੇ ਬਿਆਨਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ, ਕਿਉਂਕਿ ਉਨ੍ਹਾਂ ਨੇ ਇੱਕ ਵਾਰ ਫਿਰ ਸੰਨਿਆਸ ਦੇ ਇਸ਼ਾਰੇ ਕੀਤੇ। ਸਿਡਨੀ ਵਿੱਚ ਮੈਚ ਮਗਰੋਂ ਰੋਹਿਤ ਤੇ ਵਿਰਾਟ ਨੇ ਆਸਟ੍ਰੇਲੀਆ ਨੂੰ ਅਲਵਿਦਾ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਰੋਹਿਤ ਸ਼ਰਮਾ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਖੇਡਣਾ ਹਮੇਸ਼ਾ ਖਾਸ ਅਨੁਭਵ ਰਿਹਾ ਹੈ। ਉਸਨੇ ਦੱਸਿਆ ਕਿ 2008 ਦੀਆਂ ਯਾਦਾਂ ਅਜੇ ਵੀ ਉਸਦੇ ਮਨ ਵਿੱਚ ਤਾਜ਼ਾ ਹਨ, ਪਰ ਇਹ ਨਹੀਂ ਪਤਾ ਕਿ ਉਹ ਮੁੜ ਕਦੇ ਆਸਟ੍ਰੇਲੀਆ ਆ ਕੇ ਖੇਡੇਗਾ ਜਾਂ ਨਹੀਂ। ਉਸਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ ਅਤੇ ਫੈਨ ਇਸਨੂੰ ਉਸਦੇ ਸੰਨਿਆਸ ਦੇ ਸੰਕੇਤ ਵਜੋਂ ਦੇਖ ਰਹੇ
ਦੂਜੇ ਪਾਸੇ, ਵਿਰਾਟ ਕੋਹਲੀ ਨੇ ਦੱਸਿਆ ਕਿ ਆਸਟ੍ਰੇਲੀਆ ਆ ਕੇ ਖੇਡਣਾ ਹਮੇਸ਼ਾ ਇੱਕ ਵੱਖਰਾ ਅਨੁਭਵ ਰਿਹਾ ਹੈ। ਉਸਨੇ ਕਿਹਾ ਕਿ ਇੱਥੇ ਦੇ ਪ੍ਰਸ਼ੰਸਕਾਂ ਦਾ ਪਿਆਰ ਤੇ ਸਮਰਥਨ ਉਸ ਲਈ ਬੇਮਿਸਾਲ ਹੈ। ਮੈਚ ਤੋਂ ਬਾਅਦ ਉਸਨੇ ਦਰਸ਼ਕਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਹ ਪਲ ਸਭ ਦੇ ਦਿਲਾਂ ਵਿੱਚ ਵੱਸ ਗਿਆ। ਐਡੀਲੇਡ ਮੈਚ ਤੋਂ ਬਾਅਦ, ਉਸਦੇ ਹੱਥ ਚੁੱਕਣ ਵਾਲੇ ਇਸ਼ਾਰੇ ਨੇ ਕਈਆਂ ਨੂੰ ਇਹ ਸੋਚਣ ‘ਤੇ ਮਜਬੂਰ ਕੀਤਾ ਕਿ ਸ਼ਾਇਦ ਉਹ ਹੁਣ ਮੈਦਾਨ ‘ਤੇ ਵਾਪਸ ਨਹੀਂ ਆਏਗਾ। ਪਰ ਵਿਰਾਟ ਨੇ ਸਭ ਅਨੁਮਾਨਾਂ ਨੂੰ ਗਲਤ ਸਾਬਤ ਕਰਦਿਆਂ ਸ਼ਾਨਦਾਰ 74 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ

#viratkohli #rohitsharma #viratkohlinews #rohitsharmanews #viratkohliretirementnews #rohitsharmaretirementnews #odi #indiaVSaus #sydenyODI
