ਗੁਰਦਾਸਪੁਰ : ਬਟਾਲਾ ਨੇੜਲੇ ਪਿੰਡ ਮਮਨ ਦੇ ਰਹਿਣ ਵਾਲਾ ਕੁਲਦੀਪ ਜੋ ਕਿ ਵਿਦੇਸ਼ ਤੋਂ ਵਾਪਸ ਪਰਤਿਆ ਸੀ ਉਸਦੀ ਹੀ ਧਰਮ ਪਤਨੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ।ਇਸ ਕਤਲ ਦੀ ਗੁੱਥੀ ਬਟਾਲਾ ਪੁਲਿਸ ਨੇ 24 ਘੰਟੇ ਦੇ ਅੰਦਰ ਸੁਲਝਾ ਲਈ ਹੈ।
ਗੱਲਬਾਤ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇਸ ਲੜਕੀ ਦੇ ਆਸ਼ਿਕ ਅਤੇ ਦੋ ਹੋਰ ਸਾਥੀਆਂ ਵੱਲੋਂ ਕੁਲਦੀਪ ਦਾ ਕਤਲ ਕਰਕੇ ਉਸਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਇਸ ਦੀ ਇਤਲਾਹ ਮਿਲੀ ਤੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਸ ਔਰਤ ਦੇ ਸਬੰਧ ਕਿਸੇ ਸ਼ਖਸ ਦੇ ਨਾਲ ਹਨ। ਉਹਨਾਂ ਨੇ ਹੀ ਨਜਾਇਜ਼ ਸੰਬੰਧਾਂ ਤੇ ਚੱਲਦਿਆਂ ਕਤਲ ਕੀਤਾ ਬਟਾਲਾ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੁਲਦੀਪ ਦੀ ਧਰਮ ਪਤਨੀ ,ਉਸ ਦਾ ਆਸ਼ਿਕ ਅਤੇ ਉਸਦੇ ਹੋਰ ਦੋ ਸਾਥੀ ਜਿਨਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ।
ਦੂਸਰੇ ਪਾਸੇ ਮ੍ਰਿਤਕ ਦੀ ਧਰਮ ਪਤਨੀ ਨੇ ਵੀ ਮੰਨਿਆ ਕਿ ਉਸ ਕੋਲੋਂ ਗਲਤੀ ਹੋਈ ਹੈ ਉਸਨੇ ਨਜਾਇਜ਼ ਸਬੰਧਾਂ ਦੇ ਚੱਲਦੇ ਇਹ ਕਤਲ ਕਰਵਾਇਆ ਹੈ ਔਰ ਦੂਸਰੇ ਪਾਸੇ ਜਿਸ ਨੇ ਕਤਲ ਕੀਤਾ ਉਹ ਵੀ ਮੰਨਦਾ ਹੈ ਕਿ ਉਸਦੇ ਇਸ ਔਰਤ ਦੇ ਨਾਲ ਨਜਾਇਜ਼ ਸਬੰਧ ਸੀ ਜਿਸ ਦੀ ਵਜਹਾ ਕਰਕੇ ਇਹ ਕਤਲ ਹੋਇਆ ਹੈ
