ਭਿਆਨਕ ਹਾਦਸੇ ਵਿੱਚ 5 ਸਾਲਾ ਬੱਚੀ ਨੇ ਦਿਖਾਈ ਬਹਾਦੁਰੀ, 2 ਦਿਨ ਤੋਂ ਫਸੇ ਦੋ ਭਰਾਵਾਂ ਦੀ ਬਚਾਈ ਜਾਨ

ਆਸਟ੍ਰੇਲੀਆ ਵਿੱਚ ਦਿਲ ਨੂੰ ਛੂਹ ਨੂੰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥ ਇੱਕ 5 ਸਾਲਾ ਬੱਚੀ ਨੇ ਬਹਾਦੁਰੀ ਦਿਖਾਉਦਿਆ ਕਾਰ ਵਿੱਚ ਫਸੇ ਭਰਾਵਾਂ ਨੂੰ ਬਚਾ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਭਿਆਨਕ ਕਾਰ ਹਾਦਸੇ ਵਿੱਚ ਇਕ ਜੋੜਾ ਆਪਣੇ ਤਿੰਨ ਬੱਚਿਆ ਸਮੇਤ ਕਾਰ ਵਿੱਚ ਫਸ ਗਿਆ ਅਤੇ ਇਸ ਦੋਰਾਨ ਬੱਚਿਆ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਬੱਚੇ ਦਿਨ ਤੱਕ ਕਾਰ ਵਿੱਚ ਹੀ ਫਸੇ ਰਹੇ। ਇਸ ਦੋਰਾਨ 5 ਸਾਲ ਦੀ ਵੱਡੀ ਬੱਚੀ ਨੇ ਬਹਾਦੁਰੀ ਦਿਖਾਉਦੀਆਂ ਕਾਰ ਵਿੱਚ ਫਸੇ ਆਪਣੇ ਭਰਾਵਾਂ ਨੂੰ ਬਚਾ ਲਿਆ। ਪੁਲਿਸ ਨੇ ਦੱਸਿਆ ਕਿ ਮਾਤਾ-ਪਿਤਾ ਸਿੰਡੀ ਬੈ੍ਰਡੌਕ (25) ਅਤੇ ਜੇਕ ਡੇ (28) ਨੂੰ ਮੌਕੇ ਮਿ੍ਰਤਕ ਘੋਸ਼ਿਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਤਿੰਨ ਬੱਚੇ ਇਸ ਹਾਦਸੇ ਵਿੱਚ ਫਸ ਗਏ ਸਨ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ 5 ਸਾਲਾ ਬੱਚੀ, 2 ਬੱਚੇ ਜ਼ਿੰਦਾ ਬਚੇ ਹਨ ਜਿਹਨਾਂ ਦੀ ਉਮਰ 2 ਅਤੇ 1 ਸਾਲ ਹੈ। ਪੁਲਿਸ ਨੇ ਦੱਸਿਆ ਕਿ ਬੱਚਿਆ ਦੇ ਕੁੱਝ ਸੱਟਾ ਆਈਆ ਹਨ ਅਤੇ ਜਿਹਨਾਂ ਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।

Tags :