ਪੰਜਾਬ ਵਿੱਚ ਕਿਸਾਨ ਕਰਜ਼ੇ ਤੋ ਤੰਗ ਆ ਕੇ ਲਗਾਤਾਰ ਖੁਦਕਸ਼ੀ ਕਰ ਰਿਹਾ ਹੈ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਖੰਨਾ ਦੇ ਪਿੰਡ ਗੰਢੂਆ ਤੋ ਸਾਹਮਣੇ ਆਇਆ ਹੈ ਜਿੱਥੇ ਕਿ 36 ਸਾਲਾ ਸੱਤਜੀਤ ਸਿੰਘ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਦੱਸ ਦਈਏ ਕਿ ਇਸ ਕਿਸਾਨ ਤੇ ਕਰੀਬ 12 ਲੱਖ ਦਾ ਕਰਜ਼ਾ ਸੀ ਅਤੇ ਸੱਤਜੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਦੱਸ ਦਈਏ ਕਿ ਸੱਤਜੀਤ ਦੇ ਪਿਤਾ ਦੀ ਕਾਫੀ ਸਮਾਂ ਪਹਿਲਾ ਮੌਤ ਹੋ ਚੁੱਕੀ ਸੀ ਅਤੇ ਜਿਸਦੇ ਕਾਰਣ ਘਰ ਦਾ ਸਾਰਾ ਭਾਰ ਸੱਤਜੀਤ ਦੇ ਸਿਰ ਤੇ ਆ ਗਿਆ ਤੇ ਪਿਤਾ ਦੀ ਮੌਤ ਤੋ ਬਾਅਦ ਉਸਨੇ ਇਕੱਲਾ ਹੀ 3 ਭੈਣਾਂ ਦਾ ਵਿਆਹ ਕੀਤਾ ਅਤੇ ਸੱਤਜੀਤ ਇੱਕ 9 ਸਾਲਾ ਬੱਚੇ ਦਾ ਬਾਪ ਵੀ ਸੀ। ਸੱਤਜੀਤ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ, ਪਤਨੀ ਅਤੇ ਬੱਚੇ ਨੂੰ ਇਕੱਲਾ ਛੱਡ ਗਿਆ।
