ਦੇਰ ਰਾਤ ਵਾਪਰੀ ਘਟਨਾ ਨਾਲ ਮਚਿਆ ਹੜਕੰਪ, ਅੱਗ ਦੀਆਂ ਲਪਟਾਂ ਨੇ ਕਈ ਜ਼ਬਤ ਕੀਤੇ ਵਾਹਨਾਂ ਨੂੰ ਲਿਆ ਲਪੇਟ ’ਚ
ਮੋਹਾਲੀ: ਦੀਵਾਲੀ ਦੀ ਰਾਤ ਮੋਹਾਲੀ ਤੋਂ ਅੱਗ ਲੱਗਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਦੇਰ ਰਾਤ ਆਤਿਸ਼ਬਾਜ਼ੀ ਕਾਰਨ ਮੋਹਾਲੀ ਦੇ ਆਪਰੇਸ਼ਨ ਸੈੱਲ ਵਿੱਚ ਖੜ੍ਹੀਆਂ ਜ਼ਬਤ ਕੀਤੀਆਂ ਕਾਰਾਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ
ਮੁੱਢਲੀ ਜਾਣਕਾਰੀ ਅਨੁਸਾਰ, ਦੀਵਾਲੀ ਮੌਕੇ ਚੱਲ ਰਹੀ ਆਤਿਸ਼ਬਾਜ਼ੀ ਦੌਰਾਨ ਨਿਕਲੀ ਚੰਗਿਆੜੀ ਕਾਰਨ ਆਪਰੇਸ਼ਨ ਸੈੱਲ ਵਿੱਚ ਖੜ੍ਹੇ ਵਾਹਨਾਂ ਨੂੰ ਅੱਗ ਲੱਗਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੇਖਦੇ ਹੀ ਦੇਖਦੇ ਅੱਗ ਨੇ ਕਈ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਮਦਦ ਲਈ ਗਈ। ਫਿਲਹਾਲ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ ਗੱਡੀਆਂ ਦੀ ਗਿਣਤੀ ਅਤੇ ਕੁੱਲ ਨੁਕਸਾਨ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ
