ਇਸ ਸਾਲ ਨਹੀਂ ਬਣਨਗੇ ਨਵੇਂ ਪਾਸਪੋਰਟ, ਲੋਕਾਂ ਨੂੰ ਅਗਲੇ ਸਾਲ ਤੱਕ ਕਰਨੀ ਪਵੇਗੀ ਉਡੀਕ

ਅੱਜ ਦੇ ਸਮੇਂ ਵਿੱਚ ਲੋਕ ਆਪਣੇ ਦੇਸ਼ ਵਿੱਚ ਰਹਿਣ ਨਾਲੋਂ ਜਿਆਦਾ ਪਸੰਦ ਵਿਦੇਸ਼ ਜਾਉਣਾ ਕਰਦੇ ਹਨ। ਤੇ ਜੇਕਰ ਤੁਸੀਂ ਵਿਦੇਸ਼ ਜਾਣ ਦਾ ਜਾਂ ਫੇਰ ਨਵਾਂ ਪਾਸਪੋਰਟ ਬਣਾਉਣ ਦਾ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਪਰਸ਼ਾਨੀ ਆ ਸਕਦੀ ਹੈ। ਦਰਅਸਲ ਖਬਰਾਂ ਆ ਰਹੀਆਂ ਹਨ ਕਿ ਅਗਲੇ ਸਾਲ ਤੱਕ ਕੋਈ ਨਵਾਂ ਪਾਸਪੋਰਟ ਨਹੀਂ ਬਣੇਗਾ।

ਕਰਣਾ ਪੈ ਸਕਦਾ ਹੈ ਲੰਬਾ ਇੰਤਜਾਰ…..

ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈ ਤਾਂ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੁਝ ਮੀਡਿਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਦਾ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ 8 ਫਰਵਰੀ ਤੱਕ ਨਵੇਂ ਪਾਸਪੋਰਟ ਬਨਾਉਣ ਲਈ ਆਨਲਾਈਨ ਬੁਕਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਤਤਕਾਲ ਕੋਟੇ ਵਿੱਚ ਵੀ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ 16 ਜਨਵਰੀ 2023 ਤੱਕ ਇੰਤਜਾਰ ਕਰਨਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਬੁਕਿੰਗ ਜਾਂ ਮਿਤੀ ਉਪਲਬਧ ਨਹੀਂ ਹੈ। ਅਜਿਹੇ ‘ਚ ਜੇਕਰ ਤੁਸੀਂ ਨਵਾਂ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।