ਮੋਗਾ ਦੇ ਰਣਵੀਰ ਸਿੰਘ ਦੀ ਇਟਲੀ ਚ’ ਮੌਤ, ਪਤਨੀ ਤੇ ਬੱਚਿਆਂ ਸਾਹਮਣੇ ਗਈ ਜਾਨ

ਇਟਲੀ: ਵਿਦੇਸ਼ ਤੋਂ ਪੰਜਾਬ ਲਈ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਟਲੀ ਦੇ ਸ਼ਹਿਰ ਕਾਸਟਿਲਿਓਨੇ ਦੇਲੇ ਸਤਿਵੀਏਰੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਰਣਵੀਰ ਸਿੰਘ ਦੀ ਮੌਤ ਹੋ ਗਈ। 44 ਸਾਲਾ ਰਣਵੀਰ ਸਿੰਘ ਪਿਛਲੇ 26 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਵਿੱਚ ਰਹਿ ਰਹੇ ਸਨ।

ਜਾਣਕਾਰੀ ਮੁਤਾਬਕ ਹਾਦਸੇ ਵਾਲੇ ਦਿਨ ਰਣਵੀਰ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨਾਲ ਉਨ੍ਹਾਂ ਲਈ ਕਿਤਾਬਾਂ ਖਰੀਦਣ ਲਈ ਬਾਜ਼ਾਰ ਗਏ ਸਨ। ਉਨ੍ਹਾਂ ਨੇ ਆਪਣੀ ਕਾਰ ਸੜਕ ਕਿਨਾਰੇ ਖੜ੍ਹੀ ਕੀਤੀ ਅਤੇ ਦੂਜੇ ਪਾਸੇ ਸਥਿਤ ਦੁਕਾਨ ਤੋਂ ਸਮਾਨ ਲੈਣ ਚਲੇ ਗਏ। ਜਦੋਂ ਉਹ ਵਾਪਸ ਆ ਰਹੇ ਸਨ ਅਤੇ ਸੜਕ ਪਾਰ ਕਰ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਰਣਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਘਟਨਾ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਦੀਆਂ ਅੱਖਾਂ ਸਾਹਮਣੇ ਵਾਪਰੀ।

ਮੋਗਾ ਦੇ ਪਿੰਡ ਨੰਗਲ ਨਾਲ ਸਬੰਧਤ ਸਨ ਰਣਵੀਰ ਸਿੰਘ

ਰਣਵੀਰ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਨੰਗਲ ਦੇ ਰਹਿਣ ਵਾਲੇ ਸਨ। ਉਹ ਸਾਲ 2000 ਵਿੱਚ ਰੋਜ਼ਗਾਰ ਲਈ ਇਟਲੀ ਗਏ ਸਨ