ਥਾਈਲੈਂਡ : ਤੁਸੀਂ ਅਕਸਰ ਪਤੀ-ਪਤਨੀ ਵਿੱਚ ਲੜ੍ਹਾਈ-ਝਗੜੇ ਅਤੇ ਹਾਸੋਆਣੀ ਦੇ ਕਿੱਸੇ ਤਾ ਸੁਣੇ ਹੋਵੇਗੇ। ਪਰ ਇਹ ਇੱਕ ਅਜੀਬੋ-ਗਰੀਬ ਹੀ ਮਾਮਲਾ ਥਾਈਲੈਂਡ ਤੋਂ ਦੇਖਣ ਨੂੰ ਮਿਲਿਆ ਜਿੱਥੇ ਕਿ ਪਤੀ-ਪਤਨੀ ਘੁੰਮਣ ਗਏ ਸਨ ਅਤੇ ਇਸ ਦੋਰਾਨ ਪਤੀ ਆਪਣੀ ਪਤਨੀ ਨੂੰ ਰਾਸਤੇ ਵਿੱਚ ਛੱਡ ਕੇ ਵਾਪਿਸ ਘਰ ਆ ਗਿਆ ਅਤੇ ਪਤੀ ਆਪਣੀ ਪਤਨੀ ਨੂੰ ਰਾਸਤੇ ਵਿੱਚ ਹੀ ਭੁੱਲ ਗਿਆ। ਉਕਤ ਵਿਅਕਤੀ ਆਪਣੀ ਪਤਨੀ ਨੂੰ ਭੁੱਲ ਕੇ ਕਰੀਬ 160 ਕਿਲੋਮੀਟਰ ਅੱਗੇ ਆ ਗਿਆ। ਜਦੋਂ ਉਸਨੇ ਅੱਗੇ ਆ ਕੇ ਆਪਣੀ ਪਤਨੀ ਨਾਲ ਗੱਲਬਾਤ ਕਰਨਾ ਸ਼ੁਰੂ ਕੀਤੀ ਤਾਂ ਉਸਦੀ ਪਤਨੀ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ ਤਾਂ ਇਸ ਦੋਰਾਨ ਪਤੀ ਨੇ ਦੇਖਿਆਂ ਤਾਂ ਕਾਰ ਵਿੱਚ ਉਸਦੀ ਪਤਨੀ ਮੌਜੂਦ ਨਹੀਂ ਸੀ। ਇਹ ਅਜੀਬੋ ਗਰੀਬ ਮਾਮਲਾ ਥਾਈਲੈਂਡ ਦੇ ਮਗਾਸਰਖਮ ਸੂਬੇ ਤੋਂ ਸਾਹਮਣੇ ਆਇਆਂ। ਜੋਂ 55 ਸਾਲਾਂ ਬੂਨਟੌਮ ਚੈਮੁਨ ਆਪਣੀ ਪਤਨੀ ਇਮੁਨਾਏ ਨਾਲ ਘੁੰਮਣ ਲਈ ਗਏ ਸਨ। ਇਹ ਸਾਰੀ ਘਟਨਾ ਡਰੀ ਹੋਈ ਪਤਨੀ ਨੇ ਸੇਵੇਰੇ 5 ਵਜੇਂ ਆ ਕੇ ਇੱਕ ਥਾਣੇ ਵਿੱਚ ਦੱਸੀ। ਉਸਨੇ ਕਿਹਾ ਕਿ ਉਹ 20 ਕਿਲੋਮੀਟਰ ਤੱਕ ਇੱਕ ਸੁੰਨਸਾਨ ਰਾਸਤੇ ਤੇ ਤੁਰਦੀ ਰਹੀ। ਪੁਲਿਸ ਨੇ ਉਸਦੀ ਪਤਨੀ ਇਮੁਨਾਏ ਨੂੰ ਉਸਦੇ ਪਰਿਵਾਰ ਤੱਕ ਪਹੁੰਚਾ ਦਿੱਤਾ। ਜਿਸਤੋੋ ਬਾਅਦ ਉਸਦੇ ਸ਼ਰਮਿੰਦੇ ਹੋਏ ਪਤੀ ਨੇ ਆਪਣੇ ਪਤਨੀ ਕੋਲੋ ਮੁਆਫੀ ਮੰਗੀ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਆਹ ਨੂੰ 27 ਸਾਲ ਹੋ ਗਏ ਹਨ ਅਤੇ ਉਹਨਾਂ ਦਾ ਇੱਕ 27 ਸਾਲਾਂ ਬੇਟਾ ਵੀ ਹੈ।
