ਮੈਕਸੀਕੋ ਸਿਟੀ-ਉੱਤਰੀ ਸ਼ਹਿਰ ਕੁਲਿਆਕਨ ਵਿੱਚ ਬਦਨਾਮ ਡਰੱਗ ਮਾਲਕ ਐਲ ਚਾਪੋ ਦੇ ਪੁੱਤਰ ਅਤੇ ਸਿਨਾਲੋਆ ਕਾਰਟੇਲ ਦੇ ਇਕ ਸੀਨੀਅਰ ਮੈਂਬਰ ਓਵੀਡੀਓ ਗੁਜ਼ਮੈਨ ਦੀ ਗਿਰਫਤਾਰੀ ਤੋਂ ਬਾਅਦ ਹਿੰਸਾ ਭਡ਼ਕ ਗਈ ਹੈ। ਇਸ ਦੋਰਾਨ ਭਿਆਨਕ ਗੋਲੀਬਾਰੀ ਹੋਈ ਅਤੇ ਇਸ ਗੋਲੀਬਾਰੀ ਵਿੱਚ ਰਨਵੇ ਉੱਤੇ ਦੋਡ਼ਦੇ ਜ਼ਹਾਜ ਤੇ ਫਾਇਰਿੰਗ ਕੀਤੀ ਗਈ ਜਿਸਤੋਂ ਬਾਅਦ ਸਾਰੇ ਯਾਤਰੀਆ ਨੇ ਸੀਟਾਂ ਤੇ ਲੁੱਕ ਕੇ ਆਪਣੀ ਜਾਨ ਬਚਾਈ। ਡਰੱਗ ਮਾਫੀਆ ਦੇ ਦੇਸ਼ ਮੈਕਸੀਕੋ ਵਿੱਚ ਡਰੱਗ ਮਾਲਕ ਚਾਪੋ ਦੇ ਬੇਟੇ ਦੀ ਗਿਰਫਤਾਰੀ ਤੋਂ ਬਾਅਦ ਕੁਲਿਆਕਨ ਸ਼ਹਿਰ ਵਿੱਚ ਹਿੰਸਾ ਭਡ਼ਕ ਗਈ ਹੈ। ਇਸ ਹਿੰਸਾ ਦੀ ਲਪੇਟ ਵਿੱਚ ਇਕ ਯਾਤਰੀਆ ਨਾਲ ਭਰਿਆ ਜ਼ਹਾਜ਼ ਵੀ ਗਿਆ। ਇਕ ਫਲਾਈਟ ਅਟੈਂਡੈਂਟ ਨੇ ਦੱਸਿਆ ਕਿ ਇੰਜਣ ‘ਚ ਟੱਕਰ ਹੋ ਗਈ, ਜਿਸ ਕਾਰਨ ਲੀਕ ਹੋਣ ਲੱਗੀ। ਚਾਲਕ ਦਲ ਨੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਇੱਕ ਖਿੜਕੀ ਰਹਿਤ ਉਡੀਕ ਕਮਰੇ ਵਿੱਚ ਲੈ ਕੇ ਉਤਰਨ ਲਈ ਕਿਹਾ। ਇਹ ਸਪੱਸ਼ਟ ਨਹੀਂ ਹੈ ਕਿ ਕਿਸ ਨੇ ਕਿਸ ‘ਤੇ ਗੋਲੀਬਾਰੀ ਕੀਤੀ ਸੀ।