ਰਾਜਕੁਮਾਰ ਵੇਰਕਾ, ਬਲਵੀਰ ਸਿੱਧੂ ਸਮੇਤ ਕਈ ਆਗੂ ਕਾਂਗਰਸ ਵਿੱਚ ਹੋਏ ਸ਼ਾਮਿਲ

ਚੌਣਾ ਤੋ ਪਹਿਲਾ ਭਾਰਤੀ ਜਨਤਾ ਪਾਰਟੀ ਨੂੰ (ਭਾਜਪਾ) ਇੱਕ ਵੱਡਾ ਝੱਟਕਾ ਲੱਗਾ ਹੈ ਕਿਉਕਿ ਪੰਜਾਬ ਦੇ 3 ਸਾਬਕਾ ਮੰਤਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਦੱਸ ਦਈਏ ਕਿ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਵੀਰ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਹ ਦਿੱਲੀ ਵਿੱਚ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਅਤੇ ਮਹਿੰਦਰ ਰਿਣਵਾ, ਹੰਸਰਾਜ ਜੋਸਨ ਵੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਜਾਣਕਾਰੀ ਦਿੰਦਿਆ ਵੇਰਕਾ ਨੇ ਕਿਹਾ ਕਿ ਉਹ 1 ਸਾਲ ਪਹਿਲਾ ਕੋਈ ਅੰਦਰੂਨੀ ਮਸਲਿਆ ਦੇ ਕਾਰਣ ਪਾਰਟੀ ਛੱਡ ਕੇ ਚਲਾ ਗਿਆ ਸੀ ਪਰ ਉਸਨੂੰ ਭਾਜਪਾ ਵਿੱਚ ਉਹ ਭਾਜਪਾ ਵਿਚ ਉਹ ਸਨਮਾਨ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ। ਮੈਂ ਗਲਤੀ ਕੀਤੀ ਸੀ ਅਤੇ ਹੁਣ ਮੈਂ ਇਸਨੂੰ ਸੁਧਾਰਨ ਲਈ ਕਾਂਗਰਸ ਵਿੱਚ ਵਾਪਸ ਆ ਰਿਹਾ ਹਾਂ।

Tags :