ਬਠਿੰਡਾ ‘ਚ ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਨਿਕਲਿਆ ਕੁੜੀ ਦਾ Live in ਪਾਰਟਨਰ, ਪੁਲਿਸ ਨੇ ਕੀਤਾ ਵੱਡਾ ਖੁਲਾਸਾ

ਬਠਿੰਡਾ: ਬਠਿੰਡਾ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੇ ਸਾਹਮਣੇ ਬੀਤੇ ਦਿਨ ਇਕ ਕੁੜੀ ਦਾ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਦੇ ਮੁਤਾਬਿਕ, ਇਸ ਮਾਮਲੇ ‘ਚ ਪੁਲਿਸ ਵਲੋਂ ਵਡੇ ਖੁਲਾਸੇ ਕੀਤੇ ਗਏ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਮੁਲਜ਼ਮ ਦਾ ਨਾਂ ਸੁਖਪਾਲ ਉਰਫ਼ ਸੁਰਿੰਦਰ ਦੱਸਿਆ ਜਾ ਰਿਹਾ ਹੈ, ਜੋ ਔਰਤ ਦਾ ਲਿਵ-ਇਨ ਪਾਰਟਨਰ ਸੀ। ਔਰਤ ਨੇ ਸੁਰਿੰਦਰ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ।

ਦੱਸ ਦੇਈਏ ਕਿ ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ (39) ਵਾਸੀ ਲਿੰਕ ਰੋਡ ਹਜੀਰਤਨਾ ਬਠਿੰਡਾ ਹਾਲ ਵਾਸੀ ਅਬਾਦ ਪਿੰਡ ਕੋਟਸ਼ਮੀਰ ਵਜੋਂ ਹੋਈ ਹੈ। ਔਰਤ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਕੁਲਵਿੰਦਰ ਕੌਰ ਮੁੱਖ ਗੇਟ ਦੇ ਨਾਲ ਫੁੱਟਪਾਥ ਦੇ ਬਾਹਰ ਦੋ ਨੌਜਵਾਨਾਂ ਨਾਲ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦੇ ਨੇੜੇ ਆਏ ਅਤੇ ਔਰਤ ਨਾਲ ਬਹਿਸ ਕਰਨ ਲੱਗੇ, ਜਿਸ ਤੋਂ ਬਾਅਦ ਔਰਤ ਨੇ ਨੌਜਵਾਨ ਨੂੰ ਥੱਪੜ ਮਾਰ ਦਿੱਤਾ। ਫਿਰ ਗੁੱਸੇ ‘ਚ ਨੌਜਵਾਨ ਨੇ ਪਿਸਤੌਲ ਕੱਢ ਕੇ ਔਰਤ ‘ਤੇ 3 ਗੋਲੀਆਂ ਚਲਾਈਆਂ।