ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਬਾਪੂ ਨੂੰ ਫਿਲਹਾਲ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲਦੀ ਹੋਈ ਨਹੀਂ ਦਿਖਾਈ ਦੇ ਰਹੀ ਹੈ। ਆਸਾਰਾਮ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤੁਹਾਡੇ ਖਿਲਾਫ ਮੁਕੱਦਮਾ ਚੱਲ ਰਿਹਾ ਹੈ। ਇਸ ਲਈ ਅਸੀਂ ਜਨਵਰੀ ਵਿਚ ਇਸ ਮਾਮਲੇ ਦੀ ਸੁਣਵਾਈ ਕਰਾਂਗੇ।
ਮੇਰਾ ਮੁਕੱਦਮਾ ਕਦੇ ਖਤਮ ਨਹੀਂ ਹੋਵੇਗਾ : ਆਸਾਰਾਮ
ਉੱਥੇ ਹੀ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਆਸਾਰਾਮ ਦਾ ਦਰਦ ਵੀ ਸਾਫ ਦਿਖਾਈ ਦਿੱਤਾ। ਖਬਰਾਂ ਦੀ ਮੰਨਿਏ ਤਾਂ ਆਸਾਰਾਮ ਨੇ ਇਸ ਤੇ ਜਵਾਬ ਦਿੰਦੇ ਹੋੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ ਉਸ ਨੂੰ ਅਜਿਹਾ ਲੱਗਦਾ ਹੈ ਕਿ ਮੇਰਾ ਮੁਕੱਦਮਾ ਕਦੇ ਖਤਮ ਨਹੀਂ ਹੋਵੇਗਾ।
ਆਸਾਰਾਮ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਖਟਖਟਾਇਆ ਸੀ ਦਰਵਾਜਾ
ਦੱਸ ਦਇਏ ਕਿ ਬਲਾਤਕਾਰ ਦੇ ਦੋਸ਼ੀ ਆਸਾਰਾਮ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਸਾਰਾਮ ਦੀ ਤਰਫੋਂ ਕਿਹਾ ਗਿਆ, ‘ਮੇਰੇ ਮਾਮਲੇ ‘ਚ ਜਿਸ ਤਰ੍ਹਾਂ ਨਾਲ ਸੁਣਵਾਈ ਚੱਲ ਰਹੀ ਹੈ। ਅਜਿਹੇ ‘ਚ ਮੈਨੂੰ ਨਹੀਂ ਲੱਗਦਾ ਕਿ ਮੇਰੇ ਖਿਲਾਫ ਚੱਲ ਰਿਹਾ ਮੁਕੱਦਮਾ ਕਦੇ ਖਤਮ ਹੋਵੇਗਾ।

