ਫਿਰੋਜ਼ਪੁਰ : ਖੇਤਾਂ ਵਿੱਚ ਦਿਹਾੜੀ ਕਰਨ ਵਾਲੀ ਇੱਕ ਔਰਤ ਨੇ 1.5 ਕਰੋੜ ਰੁਪਏ ਦੀ ਬੰਪਰ ਲਾਟਰੀ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਫਿਰੋਜ਼ਪੁਰ ਦੀ ਆ ਜਿਥੇ ਇੱਕ ਗਰੀਬ ਔਰਤ ਰਾਤੋ ਰਾਤ ਕਰੋੜਪਤੀ ਬਣੀ ਆ, ਤੁਹਾਨੂੰ ਦਸਦੀਏ ਔਰਤ ਦਾ ਪਤੀ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਆਪਣੇ ਨਾਮ ‘ਤੇ ਲਾਟਰੀ ਟਿਕਟਾਂ ਖਰੀਦ ਰਿਹਾ ਸੀ, ਪਰ ਇਸ ਵਾਰ ਉਸ ਨੇ ਇੱਕ ਵੱਖਰੀ ਰਣਨੀਤੀ ਅਪਣਾਈ ਅਤੇ ਟਿਕਟ ਆਪਣੀ ਪਤਨੀ ਦੇ ਨਾਮ ‘ਤੇ ਖਰੀਦ ਲਈ, ਜਿਸ ਨਾਲ ਉਨ੍ਹਾਂ ਦੀ ਕਿਸਮਤ ਚਮਕ ਗਈ
ਔਰਤ ਫਿਰੋਜ਼ਪੁਰ ਦੇ ਸੈਦੇਕੇ ਪਿੰਡ ਦੀ ਰਹਿਣ ਵਾਲੀ ਆ ਤੇ ਉਸਦਾ ਨਾਮ ਨਸੀਬ ਕੌਰ ਹੈ, ਜੋ ਕਿ ਦਿਹਾੜੀ ਕਰਕੇ ਘਰ ਚਲਾਉਂਦੀ , ਉਸਦੇ ਪਤੀ ਰਾਮ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਆਪਣੇ ਨਾਮ ‘ਤੇ ਟਿਕਟ ਲੈਂਦੇ ਸਨ, ਪਰ ਇਸ ਵਾਰ ਉਨ੍ਹਾਂ ਨੇ ਪਤਨੀ ਦੇ ਨਾਮ ‘ਤੇ 200 ਰੁਪਏ ਵਾਲੀ ਮਹੀਨਾਵਾਰ ਟਿਕਟ ਖਰੀਦੀ ਅਤੇ ਅੱਜ ਪਰਿਵਾਰ ਕਰੋੜਪਤੀ ਬਣ ਗਿਆ
ਹੈਰਾਨੀਜਨਕ ਗੱਲ: ਲਾਟਰੀ ਜਿੱਤਣ ਤੋਂ ਪਹਿਲਾਂ ਜੋੜੇ ਦੀ ਵਿੱਤੀ ਹਾਲਤ ਇੰਨੀ ਖਰਾਬ ਸੀ ਕਿ ਉਨ੍ਹਾਂ ਕੋਲ ਮੋਬਾਈਲ ਫੋਨ ਵੀ ਨਹੀਂ ਸੀ। ਇਸੇ ਕਾਰਨ ਦੁਕਾਨਦਾਰ ਨੂੰ ਉਨ੍ਹਾਂ ਨੂੰ ਖੁਦ ਘਰ ਆ ਕੇ ਖੁਸ਼ਖਬਰੀ ਦੇਣੀ ਪਈ
ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਦਿਕ ਦੇ ਇੱਕ ਦੁਕਾਨਦਾਰ ਤੋਂ ਇਹ ਟਿਕਟ ਖਰੀਦੀ ਸੀ। ਜਦੋਂ ਲਾਟਰੀ ਨਿਕਲੀ, ਤਾਂ ਦੁਕਾਨਦਾਰ ਖੁਦ ਉਨ੍ਹਾਂ ਦੇ ਘਰ ਆਇਆ ਅਤੇ ਉਨ੍ਹਾਂ ਨੂੰ ਕਰੋੜਪਤੀ ਬਣਨ ਦੀ ਖ਼ਬਰ ਦਿੱਤੀ। ਚੰਡੀਗੜ੍ਹ ਵਿਖੇ ਕਾਗਜ਼ੀ ਕਾਰਵਾਈ ਪੂਰੀ ਕਰਕੇ, ਇਹ ਜੋੜਾ ਅੱਜ ਹੀ ਵਾਪਸ ਪਰਤਿਆ ਹੈ


#lotterywinner #lotteruresult #punjablotterybumper #crorepati #breakingnews #ferozpurlotterynews #ferozpurnews #punjablotterynews #punjabnews
