ਬਠਿੰਡਾ ਚ’ ਲੋਕਾਂ ਨੇ ਘੇਰ ਲਈ ਵੰਦੇ ਭਾਰਤ ਟ੍ਰੇਨ

ਬਠਿੰਡਾ : ਜ਼ਿਲ੍ਹਾ ਬਠਿੰਡਾ ਦੇ ਗੋਨਿਆਣਾ ਰੇਲਵੇ ਸਟੇਸ਼ਨ ‘ਤੇ ਅੱਜ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ, ਜਦੋਂ ਰੋਜ਼ਾਨਾ ਦੇਰੀ ਤੋਂ ਅੱਕੇ ਯਾਤਰੀਆਂ ਅਤੇ ਨੌਜਵਾਨਾਂ ਨੇ ਫ਼ਿਰੋਜ਼ਪੁਰ ਵੱਲੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਰੋਕ ਲਿਆ। ਯਾਤਰੀਆਂ ਨੇ ਰੇਲਵੇ ਲਾਈਨ ‘ਤੇ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਟ੍ਰੇਨ ਨੂੰ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਰੋਕੀ ਰੱਖਿਆ

ਕੀ ਹੈ ਮਾਮਲਾ? : ਯਾਤਰੀਆਂ ਦਾ ਦੋਸ਼ ਹੈ ਕਿ ਜਦੋਂ ਤੋਂ ਵੰਦੇ ਭਾਰਤ ਟ੍ਰੇਨ ਇਸ ਰੂਟ ‘ਤੇ ਸ਼ੁਰੂ ਹੋਈ ਹੈ, ਉਦੋਂ ਤੋਂ ਦੂਜੀਆਂ ਰੋਜ਼ਾਨਾ ਚੱਲਣ ਵਾਲੀਆਂ ਯਾਤਰੀ ਟ੍ਰੇਨਾਂ (Passenger Trains) ਲਗਾਤਾਰ ਲੇਟ ਹੋ ਰਹੀਆਂ ਹਨ, ਜਿਸ ਕਾਰਨ ਅਸੀਂ ਆਪਣੇ ਕੰਮਾਂ ਤੇ’ ਲੇਟ ਪਹੁੰਚ ਰਹੇ ਆ

ਪਰੇਸ਼ਾਨੀ ਦਾ ਕਾਰਨ : ਕੰਮਾਂ ‘ਤੇ ਜਾਣ ਵਾਲੇ ਲੋਕ, ਜੋ ਰੋਜ਼ਾਨਾ ਇਨ੍ਹਾਂ ਆਮ ਟ੍ਰੇਨਾਂ ‘ਤੇ ਨਿਰਭਰ ਕਰਦੇ ਹਨ, ਉਨ੍ਹਾਂ ਨੂੰ ਹਰ ਰੋਜ਼ ਲੇਟ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਗੱਲੋਂ ਅੱਕੇ ਹੋਏ ਯਾਤਰੀਆਂ ਨੇ ਅੱਜ ਇਹ ਕਦਮ ਚੁੱਕਿਆ

ਕਾਰਵਾਈ ਦੀ ਮੰਗ: ਨੌਜਵਾਨਾਂ ਅਤੇ ਯਾਤਰੀਆਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਆਮ ਯਾਤਰੀਆਂ ਦੀਆਂ ਟ੍ਰੇਨਾਂ ਸਮੇਂ ਸਿਰ ਚੱਲ ਸਕਣ

ਟ੍ਰੇਨ ਰੁਕਣ ਕਾਰਨ ਰੇਲਵੇ ਵਿਭਾਗ ਨੂੰ ਵੀ ਕਾਫੀ ਘਾਟਾ ਪਿਆ ਹੈ, ਕਿਉਂਕਿ ਵੰਦੇ ਭਾਰਤ ਐਕਸਪ੍ਰੈੱਸ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਗੋਨਿਆਣਾ ਸਟੇਸ਼ਨ ‘ਤੇ ਰੁਕੀ ਰਹੀ। ਰੇਲਵੇ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚ ਕੇ ਯਾਤਰੀਆਂ ਨੂੰ ਸਮਝਾਉਣ ਤੋਂ ਬਾਅਦ ਹੀ ਟ੍ਰੇਨ ਨੂੰ ਅੱਗੇ ਰਵਾਨਾ ਕੀਤਾ ਗਿਆ

#bathindanews #ferozpurnewdelhivandebharat #goneastation #vandebharatnews #Punjabnews #breakingnews