ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਵਿਅਕਤੀ ਕੋਲੋ ਅਫੀਮ-ਭੁੱਕੀ ਹੋਈ ਬਰਾਮਦ, ਗ੍ਰਿਫਤਾਰ

ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੈਂਜਰ ਟਰਮੀਨਰ ਤੇ ਤਾਇਨਾਤ ਬੀਐਸਐਫ ਜਵਾਨਾ ਵੱਲੋ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋ ਅਫੀਮ-ਭੁੱਕੀ ਬਰਾਮਦ ਕੀਤੀ ਗਈ। ਨਸ਼ੇ ਦੀ ਸਮੱਗਰੀ ਸਮੇਤ ਫਡੇ ਗਏ ਵਿਅਕਤੀ ਦੀ ਪਹਿਚਾਣ ਕਮਲਜੀਤ ਸਿੰਘ ਪੁੱਤਰ ਹਰਤੇਜ ਸਿੰਘ ਵਾਸੀ ਜੌਹਲਾ ਰਾਏਕੋਟ ਜਗਰਾਓੰ ਲੁਧਿਆਣਾ ਵਜੋ ਹੋਈ ਹੈ। ਬੀਐਸਐਫ ਵੱਲੋ ਫਡੇ ਗਏ ਵਿਅਕਤੀ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Tags :