ਘਰ ਨੂੰ ਸਾਫ-ਸੁਥਰਾ ਰੱਖਣ ਵਾਲੇ ਨੂੰ ਹੁਣ ਦਿੱਤਾ ਜਾਵੇਗਾ ਵਿਸ਼ੇਸ ਇਨਾਮ

ਸ਼ਹਿਰਾ ਵਿੱਚ ਵੱਖ-ਵੱਖ ਮੁਕਾਬਲੇ ਤਾਂ ਹੁੰਦੇ ਦੇਖੇ ਹੋਣਗੇ ਪਰ ਨੰਗਲ ਸ਼ਹਿਰ ਵਿੱਚ ਕੁੱਝ ਸਮਾਜ ਸੇਵੀਆ ਵੱਲੋ ਇੱਕ ਵੱਖਰਾ ਹੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਨੰਗਲ ਸ਼ਹਿਰ ਵਿੱਚ ਕੁੱਝ ਸਮਾਜ ਸੇਵੀਆ ਵੱਲੋ 21 ਮੈਂਬਰਾ ਦੀ ਕਮੇਟੀ ਬਣਾਈ ਗਈ ਹੈ ਅਤੇ ਇਹ ਕਮੇਟੀ ਸ਼ਹਿਰ ਵਿੱਚ ਸਫਾਈ ਮੁਕਾਬਲਾ ਕਰਵਾਉਣ ਜਾ ਰਹੀ ਹੈ। ਇਨ੍ਹਾਂ ਸਮਾਜ ਸੇਵੀਆਂ ਵੱਲੋਂ ਇਹ ਮੁਕਾਬਲਾ ਸਵੱਛ ਘਰ ਸਵੱਛ ਜੀਵਨ ਦੇ ਨਾਅਰੇ ਤਹਿਤ ਕਰਵਾਇਆ ਜਾ ਰਿਹਾ ਹੈ । ਗੱਲਬਾਤ ਕਰਦਿਆ ਸਮਾਜ ਸੇਵੀਆ ਨੇ ਦੱਸਿਆ ਕਿ ਉਹ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦੇ ਮਕਸਦ ਨਾਲ ਇਹ ਮੁਕਾਬਲਾ ਕਰਵਾ ਰਹੇ ਹਨ ਜੋ ਘਰ ਸੱਭ ਤੋ ਸਾਫ ਸੁਥਰਾ ਹੋਵੇਗਾ ਉਸਨੂੰ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੂੰ 500 ਰੁਪਏ ਫੀਸ ਦੇਣੀ ਪਵੇਗੀ ਕਿਉਂਕਿ ਇਸਦੇ ਨਾਲ ਉਹ ਇਸ ਮੁਕਾਬਲੇ ਲਈ ਰਜਿਸ਼ਟਰ ਹੋ ਜਾਵੇਗਾ ਤੇ ਅਸੀਂ ਉਸ ਤੋਂ ਇਸ ਮੁਕਾਬਲੇ ਦਾ ਫਾਰਮ ਵੀ ਭਰਵਾਵਾਂਗੇ ਤਾਂ ਜੋ ਅਸੀਂ ਆਉਂਦੇ ਦਿਨਾਂ ‘ਚ ਉਸਦੇ ਘਰ ਦੀ ਜਾ ਕੇ ਚੈਕਿੰਗ ਕਰ ਸਕੀਏ । ਉਨ੍ਹਾਂ ਦੱਸਿਆ ਘਰਾਂ ਵਿੱਚ ਖਾਸਕਰ ਬੈਡਰੂਮਸ, ਕਿਚਨ ਅਤੇ ਬਾਥਰੂਮਸ ਦੀ ਚੈਕਿੰਗ ਕੀਤੀ ਜਾਵੇਗੀ ਤੇ ਚੈਕਿੰਗ ਲਈ ਬਾਹਰੀ ਟੀਮ ਆਵੇਗੀ ਜਿਸਦੀ ਕਿ ਸ਼ਹਿਰ ਵਾਸੀਆ ਨਾਲ ਕੋਈ ਜਾਣ-ਪਛਾਣ ਨਹੀਂ ਹੋਵੇਗੀ ।

Tags :