ਪੰਜਾਬ ਚ’ ਇਨ੍ਹਾਂ ਸ਼ਹਿਰਾਂ ਨੂੰ ਛੱਡ ਬਾਕੀ ਸਾਰੇ ਸ਼ਹਿਰਾਂ ਚ’ ਚੱਲਿਆ ਇੰਟਰਨੈੱਟ, ਦੇਖੋ

ਪੰਜਾਬ ਚ’ ਇਨ੍ਹਾਂ ਜਿਲਿਆਂ ਨੂੰ ਛੱਡ 12 ਵਜੇ ਤੋਂ ਚੱਲ ਪਵੇਗਾ ਇੰਟਰਨੈੱਟ | ਦੱਸਦੀਏ ਅੰਮ੍ਰਿਤਪਾਲ ਨੂੰ ਲੈਕੇ ਪੰਜਾਬ ਚ’ ਸ਼ਨੀਵਾਰ ਤੋਂ ਹੀ ਇੰਟਰਨੈੱਟ ਸੇਵਾਵਾਂ ਬੰਦ ਨੇ | ਜਿਸ ਦੇ ਚੱਲ ਅੱਜ ਇਕ ਰਾਹਤ ਭਰੀ ਖਬਰ ਹੈ ਕਿ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅਜਨਾਲਾ, ਅੰਮ੍ਰਿਤਸਰ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਨੂੰ ਛੱਡ ਬਾਕੀ ਸਾਰੇ ਸ਼ਹਿਰਾਂ ਚ’ ਇੰਟਰਨੈੱਟ ਚੱਲ ਪਵੇਗਾ | ਦੱਸਦੀਏ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ, ਅਜਨਾਲਾ, ਮੋਹਾਲੀ ਜ਼ਿਲ੍ਹਿਆਂ ਅਤੇ ਏਅਰਪੋਰਟ ਰੋਡ ਦੇ ਆਸ-ਪਾਸ ਦੇ ਕੁਝ ਹਿੱਸਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਸੇਵਾ ਬੰਦ ਰਹੇਗੀ।

Tags :