32 ਸਾਲਾਂ ਨੌਜ਼ਵਾਨ ਦੀ ਉਸਦੇ ਘਰ ਦੇ ਬਾਹਰੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼

ਮੋਗਾ ਦੇ ਦੁਸ਼ਹਿਰਾ ਗਰਾਊਂਡ ਨੇੜੇ 32 ਸਾਲਾ ਸਤਪਾਲ ਦੀ ਲਾਸ਼ ਉਸਦੇ ਘਰ ਤੋਂ ਕੁਝ ਕਦਮ ਦੂਰ ਖੂਨ ਨਾਲ ਲੱਥਪੱਥ ਮਿਲੀ। ਸਤਪਾਲ ਮੋਗਾ ‘ਚ ਭਾਂਡਿਆਂ ਦੀ ਦੁਕਾਨ ‘ਤੇ ਕੰਮ ਕਰਦਾ ਸੀ ਪਰ ਰਾਤ ਨੂੰ ਘਰ ਨਹੀਂ ਆਇਆ ਅਤੇ ਸਵੇਰੇ ਘਰ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਉਸ ਦੀ ਲਾਸ਼ ਮਿਲੀ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਸੀਸੀਟੀਵੀ ਫੂਟੇਜ਼ ਦੀ ਮੱਦਦ ਨਾਲ ਜਾਂਚ ਕੀਤੀ ਜਾ ਰਹੀ ਹੈ।

Tags :