ਮੋਹਾਲੀ ਵਿੱਚ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਝਾੜੂ ਲਗਾ ਰਹੀ ਸੀ ਕਿ ਅਚਾਨਕ ਪਿੱਛੋ ਤੋ ਆ ਰਹੀ ਇੱਕ ਤੇਜ਼ ਰਫਤਾਰ ਗੱਡੀ ਨੇ ਮਹਿਲਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਅਤੇ ਜਿਸਦੇ ਕਾਰਣ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਅਨੁਸਾਰ ਔਰਤ ਦੀ ਪਛਾਣ ਜਾਨਕੀ ਕੁਮਾਰੀ ਉਮਰ 55 ਸਾਲ ਵਜੋਂ ਹੋਈ ਹੈ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
