ਤੁਸੀ ਅਕਸਰ ਹੀ ਦੇਖਿਆ ਹੋਵੇਗਾ ਕਿ ਬੱਚਿਆ ਨੂੰ ਗੁੱਡੇ-ਗੁੱਡਿਆ ਨਾਲ ਖੇਡਣਾ ਪਸੰਦ ਹੁੰਦਾ ਹੈ। ਬੱਚਿਆ ਦਾ ਕਿਸੇ ਬੇਜਾਨ ਖਿਡੌਣੇ ਨਾਲ ਲਗਾਵ ਹੋ ਜਾਣਾ ਇੱਕ ਆਮ ਗੱਲ ਪਰ ਅਜਿਹਾ ਲਗਾਵ ਜੇਕਰ ਵੱਡੀ ਉਮਰ ਤੱਕ ਬਰਕਰਾਰ ਰਹੇ ਤਾਂ ਇਹ ਅਜੀਬ ਲਗਦਾ ਹੈ। ਅਜਿਹਾ ਹੀ ਇਕ ਅਜਬ ਗ਼ਜ਼ਬ ਮਾਮਲਾ ਬ੍ਰਾਜ਼ੀਲ ਦੀ ਮਹਿਲਾ ਦਾ ਹੈ ਪਰ ਉਹ ਦੇ ਲਗਾਵ ਨੇ ਤਾਂ ਹਰ ਹੱਦ ਪਾਰ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਔਰਤ ਨੇ ਇੱਕ ਬੇਜਾਨ ਗੁੱਡੇ ਨਾਲ ਵਿਆਹ ਕੀਤਾ ਹੈ, ਅਤੇ ਹੁਣ ਉਹ ਦੂਜੀ ਵਾਰ ਮਾਂ ਬਣਨ ਵਾਲੀ ਹੈ। ਬ੍ਰਾਜ਼ੀਲ ਦੀ ਰਹਿਣ ਵਾਲੀ 37 ਸਾਲਾ ਔਰਤ ਨੇ ਆਪਣੇ ਅਜੀਬ ਦਾਅਵੇ ਅਤੇ ਰਿਸ਼ਤੇ ਬਾਰੇ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਔਰਤ ਦਾ ਦਾਅਵਾ ਹੈ ਕਿ ਉਹ ਗਰਭਵਤੀ ਹੈ। ਉਸਦਾ ਪਤੀ ਅਸਲ ਵਿੱਚ ਕੱਪੜੇ ਦਾ ਬਣਿਆ ਹੋਇਆ ਇੱਕ ਗੁੱਡਾ ਹੈ ਜੋ ਬੇਜਾਨ ਹੈ ਪਰ ਔਰਤ ਦੀ ਨਜ਼ਰ ਵਿੱਚ ਉਹ ਇੱਕ ਜਿਉਂਦਾ ਜਾਗਦਾ ਇਨਸਾਨ ਹੈ। ਮੇਰੀਵੋਨ ਰੋਚਾ ਮੋਰੇਸ ਹਾਲ ਹੀ ‘ਚ ਆਪਣੀ ਪ੍ਰੈਗਨੈਂਸੀ ਕਾਰਨ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਇਸ ਤੋਂ ਪਹਿਲਾਂ ਉਹ ਗੁੱਡੇ ਨਾਲ ਵਿਆਹ ਕਰ ਕੇ ਕਾਫੀ ਸਮੇਂ ਤੱਕ ਸੁਰਖੀਆਂ ਵਿੱਚ ਬਣੀ ਰਹੀ। ਦੱਸ ਦਈਏ ਕਿ ਮਾਰਸੇਲੋ ਨਾਂ ਦੇ ਇਸ ਗੁੱਡੇ ਨੂੰ ਮੈਰੀਵਨ ਦੀ ਮਾਂ ਨੇ ਉਸ ਲਈ ਬਣਾਈ ਸੀ। ਜਿਸ ਤੋਂ ਬਾਅਦ ਮੈਰੀਵਨ ਨੂੰ ਗੁੱਡੇ ਨਾਲ ਬੇਹੱਦ ਲਗਾਵ ਹੋ ਗਿਆ। ਹੌਲੀ-ਹੌਲੀ ਲਗਾਵ ਪਿਆਰ ਵਿੱਚ ਬਦਲ ਗਿਆ ਅਤੇ ਮੈਰੀਵਨ ਨੇ ਗੁੱਡੇ ਨਾਲ ਵਿਆਹ ਕਰਵਾ ਲਿਆ ਜਿਸ ਵਿੱਚ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਵਿਆਹ ਨੂੰ ਹੁਣ 2 ਸਾਲ ਹੋ ਚੁੱਕੇ ਹਨ ਅਤੇ ਹੁਣ ਮੈਰੀਵਨ ਦਾ ਕਹਿਣਾ ਹੈ ਕਿ ਉਹ ਮਾਰਸੇਲੋ (ਗੁੱਡੇ) ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਔਰਤ ਦਾ ਦਾਅਵਾ ਹੈ ਕੀ ਪਿਛਲੇ ਸਾਲ ਮਈ ਮਹੀਨੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜੋ ਕੀ ਅਸਲ ਵਿੱਚ ਇੱਕ ਕਪੜੇ ਦਾ ਗੁੱਡਾ ਹੈ। ਹੁਣ ਔਰਤ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਬੇਟੀ ਹੀ ਪੈਦਾ ਹੋਵੇਗੀ।
