ਹੁਸ਼ਿਆਰਪੁਰ ਚ’ ਗੈਂਗਸਟਰ ਸਾਜਨ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ ਚ’ ਇੱਕ ਵਾਰ ਵੱਡੀ ਗੈਂਗਵਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ, ਹੁਸਿ਼ਆਰਪੁਰ ਵਿਚ ਜਿੰਮ ਦੇ ਬਾਹਰ ਇਹ ਗੈਂਗਵਾਰ ਹੋਈ ਹੈ ਤੇ ਦੋ ਧਿਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ ਦੇ ਵਿਚ ਇੱਕ ਗੈਂਗਸਟਰ ਸਾਜਨ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਗੈਂਗਸਟਰ ਚੰਨਾ ਗੰਭੀਰ ਰੂਪ ਵਿਚ ਜ਼ਖਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਜਸਪ੍ਰੀਤ ਉਰਫ਼ ਸਾਜਨ ਵਜੋਂ ਹੋਈ ਹੈ, ਜਦੋਂਕਿ ਜ਼ਖਮੀ ਗੈਂਗਸਟਰ ਚੰਨਾ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਗਈ ਹੈ। ਜ਼ਖਮੀ ਗੈਂਗਸਟਰ ਚੰਨਾ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੋਂ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਹੋਇਆ ਲੁਧਿਆਣਾ ਦੇ DMC ਰੈਫ਼ਰ ਕਰ ਦਿੱਤਾ ਗਿਆ ਹੈ |

Tags :